ਮੈਲਬਰਨ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸਟੇਟ (NSW) ਦੇ Gleniffer ਖੇਤਰ ਵਿੱਚ 25 ਜਨਵਰੀ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ’ਚ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਸਿਡਨੀ ਤੋਂ ਛੁੱਟੀਆਂ ਮਨਾਉਣ ਆਏ ਸਚਿਨ ਖਿੱਲਨ (31) ਅਤੇ ਸਾਹਿਲ ਬਤਰਾ (32), Never Never ਦਰਿਆ ਦੇ ਇੱਕ ਡੂੰਘੇ ਖੱਡ ਵਿੱਚ ਡੁੱਬ ਗਏ। ਦੋਵੇਂ ਆਪਣੇ ਦੋਸਤਾਂ ਨਾਲ ਦਰਿਆ ਵਿੱਚ ਟਹਿਲ ਰਹੇ ਸਨ ਕਿ ਅਚਾਨਕ ਇੱਕ ਲੁਕੇ ਹੋਏ ਡੂੰਘੇ ਪਾਣੀ ਦੇ ਖੱਡ ਵਿੱਚ ਫਿਸਲ ਗਏ। ਦੋਸਤਾਂ ਅਤੇ ਗੁਆਂਢੀਆਂ ਵੱਲੋਂ ਦੋਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।
ਪਰਿਵਾਰਕ ਜੀਆਂ ਨੇ ਉਨ੍ਹਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ, ਅਤੇ ਕਿਹਾ ਕਿ ਦੋਵੇਂ “ਦੋ ਸਰੀਰ, ਇੱਕ ਜਾਨ” ਸਨ। ਸਚਿਨ ਖਿੱਲਨ ਸਿਡਨੀ ਦੇ ਨੋਵਾ ਇੰਸਟੀਚਿਊਟ ਆਫ਼ ਟੈਕਨੋਲੋਜੀ ਵਿੱਚ ਕਾਰਪੈਂਟਰੀ ਅਧਿਆਪਕ ਸਨ, ਜਦਕਿ ਸਾਹਿਲ ਬਤਰਾ IT ਪ੍ਰੋਫੈਸ਼ਨਲ ਸਨ ਅਤੇ ਹਾਲ ਹੀ ਵਿੱਚ ਆਸਟ੍ਰੇਲੀਆ ਦੀ PR ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਪਤਨੀ ਜਲਦੀ ਹੀ ਮਾਂ ਬਣਨ ਵਾਲੀ ਹੈ। ਇਸ ਹਾਦਸੇ ਤੋਂ ਬਾਅਦ ਇੰਡੀਆ ਵਿੱਚ ਉਨ੍ਹਾਂ ਦੀਲਾਂ ਲਾਸ਼ਾਂ ਨੂੰ ਭੇਜਣ ਲਈ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ।





