Australian Housing Market: ਆਸਟ੍ਰੇਲੀਆ ’ਚ ਮਕਾਨਾਂ ਦੀ ਔਸਤ ਕੀਮਤ 1.3 ਮਿਲੀਅਨ ਡਾਲਰ ਹੋਈ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਦੀ Housing Market ਰਿਕਾਰਡ ਉੱਚਾਈਆਂ ‘ਤੇ ਹੈ। Domain ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਅੰਦਰ ਮਕਾਨਾਂ ਦੀ ਔਸਤਨ ਕੀਮਤ ਲਗਭਗ 1.3 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਹ ਲਗਾਤਾਰ 12ਵਾਂ ਤਿਮਾਹੀ ਵਾਧਾ ਦਰਜ ਕੀਤਾ ਗਿਆ ਹੈ। ਸਿਡਨੀ ਵਿੱਚ ਮਕਾਨਾਂ ਦੀ ਔਸਤ ਕੀਮਤ ਸਭ ਤੋਂ ਜ਼ਿਆਦਾ 1.76 ਮਿਲੀਅਨ ਡਾਲਰ ਹੈ, ਜਦਕਿ ਮੈਲਬਰਨ ਨੇ ਮਜ਼ਬੂਤ ਵਾਪਸੀ ਕਰਦਿਆਂ 1.11 ਮਿਲੀਅਨ ਡਾਲਰ ਦੀ ਔਸਤ ਕੀਮਤ ਹਾਸਲ ਕੀਤੀ ਹੈ। ਬ੍ਰਿਸਬੇਨ ਵਿੱਚ ਯੂਨਿਟਾਂ ਦੀ ਕੀਮਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ, ਜਿੱਥੇ ਸਿਰਫ਼ ਦੋ ਸਾਲਾਂ ਵਿੱਚ 232,300 ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ। ਪਰਥ ਨੇ ਵੀ 1 ਮਿਲੀਅਨ ਡਾਲਰ ਦੀ ਹੱਦ ਪਾਰ ਕਰ ਲਈ ਹੈ, ਜਦਕਿ ਡਾਰਵਿਨ ਸਭ ਤੋਂ ਸਸਤਾ ਸ਼ਹਿਰ ਰਹਿੰਦਾ ਹੋਇਆ ਵੀ 22.4% ਸਾਲਾਨਾ ਵਾਧੇ ਨਾਲ ਚਮਕ ਰਿਹਾ ਹੈ। ਮਾਹਰ ਕਹਿੰਦੇ ਹਨ ਕਿ ਇਹ ਤੇਜ਼ੀ ਵਿਆਜ ਰੇਟ ਅਤੇ ਮੰਗ-ਸਪਲਾਈ ਦੇ ਸੰਤੁਲਨ ’ਤੇ ਨਿਰਭਰ ਕਰਦੀ ਹੈ।

ਦਸੰਬਰ 2025 ਦੌਰਾਨ ਮਕਾਨਾਂ ਦੀਆਂ ਨਵੀਂਆਂ ਕੀਮਤਾਂ

Property Market