Australian Politics: ਆਸਟ੍ਰੇਲੀਆ ’ਚ Coalition ਫਿਰ ਦੋਫਾੜ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਚਕਾਰ ਗਠਜੋੜ ਟੁੱਟਾ

ਮੈਲਬਰਨ : Australian Politics ਵਿੱਚ ਵੱਡਾ ਹਲਚਲ ਮਚ ਗਈ ਹੈ। ਪਿਛਲੇ ਸਾਲ ਚੋਣਾਂ ਤੋਂ ਬਾਅਦ ਦੂਜੀ ਵਾਰ ਲਿਬਰਲ–ਨੈਸ਼ਨਲ ਗਠਜੋੜ (Coalition) ਟੁੱਟ ਗਿਆ ਹੈ। ਨੈਸ਼ਨਲ ਪਾਰਟੀ ਦੇ ਸਾਰੇ ਅੱਠ ਫਰੰਟਬੈਂਚਰਾਂ ਨੇ ਸ਼ੈਡੋ ਕੈਬਿਨੇਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਫੈਸਲਾ ਨਫ਼ਰਤ ਸਮੂਹਾਂ ਵਿਰੁੱਧ ਨਵੇਂ ਕਾਨੂੰਨ ‘ਤੇ ਅਸਹਿਮਤੀ ਕਾਰਨ ਕੀਤਾ ਗਿਆ ਹੈ।

ਨੈਸ਼ਨਲ ਪਾਰਟੀ ਦੇ ਨੇਤਾ David Littleproud ਨੇ ਕਿਹਾ ਕਿ ਲਿਬਰਲ ਨੇਤਾ Sussan Ley ਦੀ ਅਗਵਾਈ ਹੇਠ ਗਠਜੋੜ ‘ਡਾਵਾਂਡੋਲ’ ਹੋ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ Ley ਨੇ ਆਪਣੀ ਲੀਡਰਸ਼ਿਪ ਬਚਾਉਣ ਲਈ ਗਠਜੋੜ ਦੀ ਕੁਰਬਾਨੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਨੈਸ਼ਨਲ ਪਾਰਟੀ ਸੰਸਦ ਵਿੱਚ ਸੁਤੰਤਰ ਤੌਰ ‘ਤੇ ਬੈਠੇਗੀ।

ਦੂਜੇ ਪਾਸੇ Ley ਨੇ ਕਿਹਾ ਕਿ ਕੈਬਿਨੇਟ ਵਿੱਚ ਏਕਤਾ ਲਾਜ਼ਮੀ ਹੈ ਅਤੇ ਇਸ ਸਮੇਂ ਦੇਸ਼ ਨੂੰ Bondi Beach ਅੱਤਵਾਦੀ ਹਮਲੇ ਦੇ ਪੀੜਤਾਂ ਦੀ ਯਾਦ ਵਿੱਚ ਇਕੱਠੇ ਹੋਣਾ ਚਾਹੀਦਾ ਹੈ।

ਖ਼ਜ਼ਾਨਾ ਮੰਤਰੀ Jim Chalmers ਨੇ ਪ੍ਰਤੀਕਿਰਿਆ ਦਿੰਦਿਆਂ Coalition ਨੂੰ ਰਾਖ ਤੋਂ ਉਠਦਾ ਧੂੰਆਂ ਕਿਹਾ ਅਤੇ ਦੋਸ਼ ਲਗਾਇਆ ਕਿ ਉਹ ਲੋਕਾਂ ਦੀ ਸੁਰੱਖਿਆ ਤੋਂ ਵੱਧ ਅੰਦਰੂਨੀ ਰਾਜਨੀਤੀ ’ਤੇ ਧਿਆਨ ਦੇ ਰਹੇ ਹਨ।