Australia Financial Stress: 9.7 ਮਿਲੀਅਨ ਆਸਟ੍ਰੇਲੀਅਨ ਲੋਕ ਡੁੱਬੇ ਹੋਏ ਨੇ ਕਰਜ਼ ’ਚ

ਮੈਲਬਰਨ : Salvation Army ਵੱਲੋਂ ਜਾਰੀ ਇੱਕ ਨਵੀਂ ਸਰਵੇਖਣ ਰਿਪੋਰਟ ਮੁਤਾਬਕ, ਲਗਭਗ 9.7 ਮਿਲੀਅਨ ਆਸਟ੍ਰੇਲੀਅਨ ਕਰਜ਼ੇ ਵਿੱਚ ਹਨ (Australia Financial Stress)। ਇਸ ਵਿੱਚੋਂ 89% ਲੋਕ ਪਿਛਲੇ ਸਾਲ ਨਾਲੋਂ ਵੱਧ ਜਾਂ ਬਰਾਬਰ ਕਰਜ਼ ਦਾ ਤਣਾਅ ਮਹਿਸੂਸ ਕਰ ਰਹੇ ਹਨ। ਕ੍ਰੈਡਿਟ ਕਾਰਡ ਕਰਜ਼ਾ ਸਭ ਤੋਂ ਵੱਧ ਹੈ, ਜੋ ਕਿ 52% ਲੋਕਾਂ ਕੋਲ ਹੈ, ਜਦਕਿ 26% ਲੋਕ “Buy now, pay later debt” ਸਕੀਮਾਂ ਦੇ ਕਰਜ਼ੇ ਵਿੱਚ ਹਨ। ਸਰਵੇਖਣ ਦੱਸਦਾ ਹੈ ਕਿ 45% ਲੋਕ ਸਮਾਜਕ ਦਬਾਅ ਕਾਰਨ ਆਪਣੀ ਆਮਦਨ ਤੋਂ ਵੱਧ ਖਰਚ ਕਰਨ ਲਈ ਮਜਬੂਰ ਹੁੰਦੇ ਹਨ।

ਲੋਕਾਂ ਨੂੰ ਵਿੱਤੀ ਪ੍ਰਬੰਧਨ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। 24% ਲੋਕਾਂ ਨੂੰ ਬਜਟ ਬਣਾਉਣਾ ਔਖਾ ਲੱਗਦਾ ਹੈ ਅਤੇ 20% ਲੋਕਾਂ ਨੂੰ ਟੈਕਸ ਰਿਟਰਨ ਭਰਨ ਵਿੱਚ ਮੁਸ਼ਕਲ ਆਉਂਦੀ ਹੈ। ਸਰਵੇਖਣ ਇਹ ਵੀ ਦਰਸਾਉਂਦਾ ਹੈ ਕਿ 23% ਲੋਕ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਪੈਸਿਆਂ ਬਾਰੇ ਗੱਲ ਨਹੀਂ ਕਰਦੇ। Salvation Army ਨੇ ਪਿਛਲੇ ਸਾਲ ਕਰਜ਼ ’ਚ ਦੱਬੇ ਲੋਕਾਂ ਨੂੰ 48 ਹਜ਼ਾਰ ਤੋਂ ਵੱਧ ਕੌਂਸਲਿੰਗ ਸੈਸ਼ਨ ਮੁਹੱਈਆ ਕਰਵਾਏ ਹਨ।