Indian Film Festival in Canberra: ਕੈਨਬਰਾ ’ਚ ਲੱਗੇਗੀ ਇੰਡੀਅਨ ਸਿਨੇਮਾ ਦੀ ਰੌਣਕ, ਤਿੰਨ ਦਿਨਾਂ ਦੇ ਫ਼ਿਲਮ ਮੇਲੇ ਦਾ ਐਲਾਨ

ਮੈਲਬਰਨ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਇੰਡੀਅਨ ਹਾਈ ਕਮਿਸ਼ਨ ਵੱਲੋਂ 30 ਜਨਵਰੀ ਤੋਂ 1 ਫਰਵਰੀ 2026 ਤੱਕ ‘ਇੰਡੀਅਨ ਫਿਲਮ ਫੈਸਟਿਵਲ: ਏ ਸੈਲੀਬ੍ਰੇਸ਼ਨ ਆਫ ਰੀਜਨਲ ਇੰਡੀਆਨ ਸਿਨੇਮਾ’ ਕਰਵਾਇਆ ਜਾ ਰਿਹਾ ਹੈ। ਇਹ ਤਿੰਨ ਦਿਨਾਂ ਦਾ ਫੈਸਟਿਵਲ ਡੈਂਡੀ ਸਿਨੇਮਾਜ਼, ਕੈਨਬਰਾ ਸੈਂਟਰ ਵਿਖੇ ਹੋਵੇਗਾ, ਜਿਸ ਵਿੱਚ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੀਆਂ ਚੋਟੀ ਦੀਆਂ ਫਿਲਮਾਂ ਦਿਖਾਈ ਜਾਣਗੀਆਂ। ਦਾਖਲਾ ਮੁਫ਼ਤ ਹੈ ਅਤੇ ਪਹਿਲਾਂ ਆਉਣ ਵਾਲੇ ਨੂੰ ਪਹਿਲ ਮਿਲੇਗੀ। ਗੂਗਲ ਫ਼ਾਰਮ ’ਤੇ ਜਾ ਕੇ ਰਜਿਸਟਰੇਸ਼ਨ ਕਰਵਾਇਆ ਜਾ ਸਕਦਾ ਹੈ। ਇਹ ਫੈਸਟਿਵਲ ਭਾਰਤੀ ਸਿਨੇਮਾ ਦੀ ਭਾਸ਼ਾਈ ਵੰਨ-ਸੁਵੰਨਤਾ ਅਤੇ ਸਮਾਜਿਕ ਕਹਾਣੀਆਂ ਨੂੰ ਉਜਾਗਰ ਕਰਦਾ ਹੈ। ਸਿਨੇਮਾ ਪ੍ਰੇਮੀਆਂ ਲਈ ਇਹ ਇੱਕ ਵਿਸ਼ੇਸ਼ ਮੌਕਾ ਹੈ ਕਿ ਉਹ ਭਾਰਤ ਦੇ ਵੱਖ-ਵੱਖ ਕੋਣਾਂ ਦੀ ਸੱਭਿਆਚਾਰਕ ਝਲਕ ਨੂੰ ਵੱਡੀ ਸਕਰੀਨ ’ਤੇ ਦੇਖ ਸਕਣ। ਵਿਖਾਈਆਂ ਜਾਣ ਵਾਲੀਆਂ ਫਿਲਮਾਂ ਦੀ ਸੂਚੀ ਹੇਠਾਂ ਲਿਖੇ ਅਨੁਸਾਰ ਹੋਵੇਗੀ:

  • 30 ਜਨਵਰੀ, ਸ਼ਾਮ 6:30 ਤੋਂ 9:30 ਵਜੇ ਤੱਕ
    – Home (ਮਲਿਆਲਮ)
    – Aata Thambachay Naay (ਮਰਾਠੀ)
    – Jai Bhim (ਤਮਿਲ)
  • 31 ਜਨਵਰੀ, ਦੁਪਹਿਰ 12:00 ਤੋਂ 3:00 ਵਜੇ ਤੱਕ
    – Aadu Jeevitham (ਮਲਿਆਲਮ)
    – Ashi Hi Banwa Banwi (ਮਰਾਠੀ)
    – Kadaisi Vivasayi (ਤਮਿਲ)
  • 1 ਫਰਵਰੀ, ਦੁਪਹਿਰ 12:00 ਤੋਂ 3:00 ਵਜੇ ਤੱਕ
    – 2018 (ਮਲਿਆਲਮ)
    – Dashavatar (ਮਰਾਠੀ)
    – Sholay (ਹਿੰਦੀ)