ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੀ ਹਾਊਸਿੰਗ ਮਾਰਕੀਟ (Perth Housing Market) ਵਿੱਚ ਵੱਡਾ ਉਛਾਲ ਆਇਆ ਹੈ। ਨਵੀਂ ਰਿਪੋਰਟ ਮੁਤਾਬਕ, ਸ਼ਹਿਰ ’ਚ ਮਕਾਨਾਂ ਦਾ ਔਸਤ ਮੁੱਲ ਪਹਿਲੀ ਵਾਰੀ 1 ਮਿਲੀਅਨ ਡਾਲਰ ਤੋਂ ਟੱਪ ਪਿਆ ਹੈ। Domain ਦੀ ਰਿਪੋਰਟ ਅਨੁਸਾਰ 2025 ਦੀ ਆਖ਼ਰੀ ਤਿਮਾਹੀ ’ਚ ਕੀਮਤਾਂ ਦਾ 9.9% ਦਾ ਉਛਾਲ ਵੇਖਿਆ ਗਿਆ ਅਤੇ ਮਕਾਨਾਂ ਦੀ ਔਸਤ ਕੀਮਤ 1,087,762 ਡਾਲਰ ਹੋ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚ 50 ਤੋਂ ਵੱਧ ਸਬਅਰਬਾਂ ਵਿੱਚ ਘਰਾਂ ਦੀ ਕੀਮਤ ਦੁੱਗਣੀ ਹੋਈ ਹੈ। Orelia ਨੇ ਸਭ ਤੋਂ ਵੱਧ, 154% ਦਾ ਵਾਧਾ ਦਰਜ ਕੀਤਾ ਹੈ। ਘਰ ਖਰੀਦਣ ਵਾਲਿਆਂ ਲਈ ਮੁਸ਼ਕਲ ਵਧ ਗਈ ਹੈ ਕਿਉਂਕਿ ਹੁਣ ਔਸਤ ਮੋਰਗੇਜ ਲਈ ਆਮਦਨ ਦਾ 39.5% ਖਰਚਣਾ ਪੈਂਦਾ ਹੈ। ਹਾਲਾਂਕਿ ਵੱਧ wages ਕਾਰਨ ਪਰਥ ਅਜੇ ਵੀ ਹੋਰ ਕੈਪੀਟਲ ਸਿਟੀਜ਼ ਨਾਲੋਂ affordable ਹੈ। ਘੱਟ ਘਰਾਂ ਦੀ ਸਪਲਾਈ ਕਾਰਨ ਮੁਕਾਬਲਾ ਤੇਜ਼ ਹੋ ਰਿਹਾ ਹੈ। ਮਾਹਰ ਕਹਿੰਦੇ ਹਨ ਕਿ ਜੇ ਸਪਲਾਈ ਨਾ ਵਧੀ ਤਾਂ affordability ਸੰਕਟ ਹੋਰ ਗੰਭੀਰ ਹੋਵੇਗਾ।





