Sexual harassment at work : Australia ’ਚ ਅਜੇ ਵੀ ਕੰਮਕਾਜ ਵਾਲੀਆਂ ਥਾਵਾਂ ’ਤੇ ਜਿਨਸੀ ਸੋਸ਼ਣ ਦੀ ਸ਼ਿਕਾਇਤ ਕਰਨ ਤੋਂ ਡਰਦੇ ਨੇ ਲੋਕ

ਮੈਲਬਰਨ : ਨਵੀਂ ਰਿਪੋਰਟਾਂ ਨੇ ਦਰਸਾਇਆ ਹੈ ਕਿ Australia ਅੰਦਰ ਕੰਮਕਾਜ ਵਾਲੀਆਂ ਥਾਵਾਂ ’ਤੇ ਹੋ ਰਹੀ ਜਿਨਸੀ ਸੋਸ਼ਣ (Sexual harassment at work) ਬਾਰੇ ਜ਼ਿਆਦਾਤਰ ਲੋਕ ਅਜੇ ਵੀ ਸ਼ਿਕਾਇਤ ਨਹੀਂ ਕਰਦੇ। Flinders University ਦੀਆਂ ਦੋ ਅਧਿਐਨ ਰਿਪੋਰਟਾਂ ਮੁਤਾਬਕ ਹਰ ਪੰਜ ’ਚੋਂ ਸਿਰਫ਼ ਇੱਕ ਵਿਅਕਤੀ ਹੀ ਮਾਮਲਾ ਦਰਜ ਕਰਵਾਉਂਦਾ ਹੈ। Dr Annabelle Neall ਨੇ ਕਿਹਾ ਕਿ ਲੋਕਾਂ ਨੂੰ ਡਰ ਹੁੰਦਾ ਹੈ ਕਿ ਸ਼ਿਕਾਇਤ ਕਰਨ ਨਾਲ ਉਨ੍ਹਾਂ ਦੀ ਜੌਬ ਜਾਂ ਇੱਜ਼ਤ ਨੂੰ ਨੁਕਸਾਨ ਹੋ ਸਕਦਾ ਹੈ। ਖੋਜ ’ਚ ਪਤਾ ਲੱਗਾ ਕਿ ਸਿਸਟਮ ’ਤੇ ਭਰੋਸੇ ਦੀ ਘਾਟ, ਅਸਪਸ਼ਟ ਪ੍ਰਕਿਰਿਆ ਅਤੇ ਸਹਾਇਤਾ ਦੀ ਕਮੀ ਕਾਰਨ ਲੋਕ ਚੁੱਪ ਰਹਿੰਦੇ ਹਨ। ਵਿਦਵਾਨਾਂ ਨੇ ਸਲਾਹ ਦਿੱਤੀ ਹੈ ਕਿ ਕੰਮਕਾਜੀ ਸੱਭਿਆਚਾਰ ਨੂੰ ਹੋਰ ਸਮਰਥਕ ਅਤੇ ਆਦਰਯੋਗ ਬਣਾਉਣ ਦੀ ਲੋੜ ਹੈ।