ਮੈਲਬਰਨ : ਆਸਟ੍ਰੇਲੀਅਨ ਪ੍ਰਧਾਨ ਮੰਤਰੀ Anthony Albanese ਦਾ ਨਫ਼ਰਤੀ ਭਾਸ਼ਣ ਅਤੇ ਯਹੂਦੀ ਵਿਰੋਧ ਵਿਰੁਧ ਪ੍ਰਸਤਾਵਿਤ Combating Antisemitism, Hate and Extremism Bill ਸੰਸਦ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਵਿਰੋਧ ਦਾ ਸ਼ਿਕਾਰ ਹੋ ਗਿਆ ਹੈ। Coalition ਅਤੇ Greens ਦੋਵੇਂ ਪਾਰਟੀਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ। ਵਿਰੋਧੀ ਨੇਤਾ Sussan Ley eਨੇ ਇਸ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਬਿੱਲ Bondi Beach ਅੱਤਵਾਦੀ ਹਮਲੇ ਦੇ ਮੁੱਖ ਕਾਰਣਾਂ ਨੂੰ ਨਹੀਂ ਛੂੰਹਦਾ। Greens ਪਾਰਟੀ ਨੇ ਦਲੀਲ ਦਿੱਤੀ ਕਿ ਬਿੱਲ ਬਹੁਤ ਵਿਸਤ੍ਰਿਤ ਹੈ ਅਤੇ ਇਸ ਨੂੰ ਸਭ ਧਰਮਾਂ ਅਤੇ ਨਫ਼ਰਤ ਦੇ ਰੂਪਾਂ ਨੂੰ ਕਵਰ ਕਰਨਾ ਚਾਹੀਦਾ ਹੈ।
ਬਿੱਲ ਵਿੱਚ ਨਫ਼ਰਤੀ ਭਾਸ਼ਣ ਵਿਰੁੱਧ ਸਖ਼ਤ ਸਜ਼ਾਵਾਂ, ਬੰਦੂਕਾਂ ਨੂੰ ਵਾਪਸ ਖ਼ਰੀਦਣ ਦੀ ਸਕੀਮ, ਸਖ਼ਤ ਨਵੇਂ ਹਥਿਆਰ ਖ਼ਰੀਦਣ ਬਾਰੇ ਨਿਯਮ, ਅਤੇ ਨਫ਼ਰਤ ਫੈਲਾਉਣ ਵਾਲੇ ਪ੍ਰਚਾਰਕਾਂ ਲਈ ਨਵਾਂ ਅਪਰਾਧ ਸ਼ਾਮਲ ਹੈ। ਹਾਲਾਂਕਿ, ਵਿਰੋਧੀ ਪੱਖ ਕਹਿੰਦਾ ਹੈ ਕਿ ਇਹ “ਅਧੂਰਾ” ਹੈ ਅਤੇ ਆਸਟ੍ਰੇਲੀਅਨ ਲੋਕਾਂ ਨੂੰ ਵਧੀਆ ਹੱਲ ਚਾਹੀਦਾ ਹੈ। Albanese ਨੇ ਸੰਸਦ ਨੂੰ ਇਕੱਠੇ ਹੋਣ ਅਤੇ ਰਚਨਾਤਮਕ ਸੁਝਾਅ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ, Executive Council of Australian Jewry ਨੇ ਬਿੱਲ ਨੂੰ “ਸਹੀ ਦਿਸ਼ਾ ਵੱਲ ਮਹੱਤਵਪੂਰਨ ਕਦਮ” ਕਰਾਰ ਦਿੱਤਾ ਹੈ।





