ਬ੍ਰਿਸਬੇਨ : ਆਸਟ੍ਰੇਲੀਆ ਦੇ ਸਟੇਟ ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਵਿਰੁੱਧ ਹਿੰਸਾ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ ਚੌਗੁਣੀ ਹੋ ਗਈ ਹੈ। ਕੁਈਨਜ਼ਲੈਂਡ ਦੀ ਪਾਰਲੀਮੈਂਟ ’ਚ ਪੇਸ਼ ਕੀਤੇ ਗਏ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕਲਾਸਰੂਮਾਂ ਵਿੱਚ ਬੁਲਿੰਗ, ਧਮਕੀਆਂ ਅਤੇ ਸਰੀਰਕ ਹਮਲੇ ਵਧ ਰਹੇ ਹਨ। ਪਿਛਲੇ ਸਾਲ 20,833 ਹਿੰਸਾ ਦੀਆਂ ਸ਼ਿਕਾਇਤਾਂ ਆਈਆਂ। ਯੂਨੀਅਨ ਅਤੇ ਸਿੱਖਿਆ ਵਿਭਾਗ ਚਿੰਤਿਤ ਹਨ ਕਿ ਇਹ ਰੁਝਾਨ ਅਧਿਆਪਕਾਂ ਦੀ ਸੁਰੱਖਿਆ ਅਤੇ ਵਿਦਿਆਰਥੀਆਂ ਦੀ ਸਿੱਖਿਆ ‘ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ। ਸਰਕਾਰ ਵੱਲੋਂ ਵਾਧੂ ਸੁਰੱਖਿਆ ਉਪਾਅ, ਸਹਾਇਤਾ ਪ੍ਰੋਗਰਾਮ ਅਤੇ ਨੀਤੀਆਂ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਹਾਲਾਤ ਸਿੱਖਿਆ ਪ੍ਰਣਾਲੀ ਲਈ ਵੱਡੀ ਚੁਣੌਤੀ ਹਨ ਅਤੇ ਅਧਿਆਪਕਾਂ ਦੀ ਰੱਖਿਆ ਲਈ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਨ।
ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਵਿਰੁੱਧ ਹਿੰਸਾ ਚਾਰ ਗੁਣਾ ਵਧੀ





