ਮੈਲਬਰਨ : ਆਸਟ੍ਰੇਲੀਆ ਦੀ ਅਬਾਦੀ 2026 ਤੱਕ 28 ਮਿਲੀਅਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਵਾਧਾ ਮਾਈਗਰੈਂਟਸ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਹੋ ਰਿਹਾ ਹੈ, ਜਿਸ ਨੂੰ ਆਸਟ੍ਰੇਲੀਆ ਦੀ ਵੱਸੋਂ ’ਚ ਵਾਧੇ ਦਾ ਮੁੱਖ ਕਾਰਨ ਦੱਸਿਆ ਜਾਂਦਾ ਹੈ। Centre for Population ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਇਸ ਸਾਲ ਵੱਸੋਂ ਦੀ ਵਾਧਾ ਰਿਕਾਰਡ ਹੇਠਲੇ ਪੱਧਰ, 1.3, ’ਤੇ ਰਹੇਗਾ। ਵੱਸੋਂ ’ਚ ਵਾਧੇ ਦਾ ਮੁੱਖ ਕਾਰਨ ਕੁਦਰਤੀ ਵਾਧਾ, ਯਾਨੀਕਿ ਮੌਤਾਂ ਤੋਂ ਵੱਧ ਜਨਮ ਹੈ। ਕੁਝ ਸਟੇਟ ਅਤੇ ਟੈਰੀਟਰੀਜ਼ ਵਿੱਚ ਪ੍ਰਵਾਸੀ ਘਟਣ ਕਾਰਨ ਵੱਸੋਂ ’ਚ ਵਾਧਾ ਹੌਲੀ ਰਿਹਾ। ਵੱਸੋਂ ’ਚ ਸਭ ਤੋਂ ਵੱਧ ਵਾਧਾ ਵੈਸਟਰਨ ਆਸਟ੍ਰੇਲੀਆ ’ਚ ਵੇਖਿਆ ਗਿਆ। ਕੁੱਲ ਮਾਈਗਰੇਸ਼ਨ 2026 ’ਚ ਘੱਟ ਕੇ 260,000 ਤਕ ਰਹਿਣ ਦੀ ਸੰਭਾਵਨਾ ਹੈ। ਜਦਕਿ ਜਨਮ ਦਰ ਵੀ ਘਟ ਕੇ 1.45 ਬੱਚੇ ਪ੍ਰਤੀ ਔਰਤ ਰਹੇਗੀ। ਸਰਕਾਰ ਲਈ ਇਹ ਚੁਣੌਤੀ ਹੈ ਕਿ ਘਰ, ਬੁਨਿਆਦੀ ਢਾਂਚਾ ਅਤੇ ਸੇਵਾਵਾਂ ਵਧਦੀ ਅਬਾਦੀ ਨਾਲ ਕਿਵੇਂ ਮਿਲਾਈਆਂ ਜਾਣ। ਇਹ ਅਨੁਮਾਨ ਦਿਖਾਉਂਦਾ ਹੈ ਕਿ ਪ੍ਰਵਾਸੀ ਘਟਣ ਦੇ ਬਾਵਜੂਦ ਅਬਾਦੀ ਵਧਦੀ ਰਹੇਗੀ, ਜਿਸ ਨਾਲ ਨੀਤੀ ਨਿਰਧਾਰਕਾਂ ਨੂੰ ਲੰਬੇ ਸਮੇਂ ਦੀ ਯੋਜਨਾ ਬਣਾਉਣੀ ਪਵੇਗੀ।
2026 ’ਚ ਆਸਟ੍ਰੇਲੀਆ ਦੀ ਵੱਸੋਂ 28 ਮਿਲੀਅਨ ਤਕ ਪਹੁੰਚਣ ਦੀ ਸੰਭਾਵਨਾ





