ਮੈਲਬਰਨ : ਆਸਟ੍ਰੇਲੀਆਈ ਟੈਕਸ ਦਫ਼ਤਰ (ATO) ਨੇ ਵਧਦੇ ਜਾ ਰਹੇ ਵਸੂਲੀਯੋਗ ਟੈਕਸ ਦੇ ਸੰਕਟ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕੇ ਹਨ। ਆਸਟ੍ਰੇਲੀਆ ’ਚ ਇਸ ਵੇਲੇ ਲਗਭਗ 50 ਬਿਲੀਅਨ ਡਾਲਰ ਦਾ ਟੈਕਸ ਇਕੱਠਾ ਕਰਨਾ ਬਾਕੀ ਹੈ ਜਿਸ ਕਾਰਨ ਆਖ਼ਰੀ ਉਪਾਅ ਵੱਜੋਂ ATO ਨੇ ਟੈਕਸ ਚੋਰਾਂ ਨੂੰ ਦੇਸ਼ ਤੋਂ ਭੱਜਣ ਤੋਂ ਰੋਕਣ ਲਈ Departure Prohibition Orders (DPOs) ਜਾਰੀ ਕਰਨੇ ਸ਼ੁਰੂ ਕੀਤੇ ਹਨ। ਇਸ ਵਿੱਤੀ ਸਾਲ ਵਿੱਚ 21 ਤੋਂ ਵੱਧ DPO ਜਾਰੀ ਹੋ ਚੁੱਕੇ ਹਨ, ਕੁਝ ਲੋਕਾਂ ਨੂੰ ਹਵਾਈ ਅੱਡੇ ’ਤੇ ਹੀ ਰੋਕਿਆ ਗਿਆ। ATO ਨੇ ਚੇਤਾਵਨੀ ਦਿੱਤੀ ਹੈ ਕਿ ਵੱਡੇ ਕਰਜ਼ੇ ਵਾਲੇ ਲੋਕਾਂ ਨੂੰ ਵਿਦੇਸ਼ ਯਾਤਰਾ ਤੋਂ ਪਹਿਲਾਂ ਆਪਣਾ ਟੈਕਸ ਚੁਕਾਉਣਾ ਜਾਂ ਪ੍ਰਬੰਧ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਹਰ ਬਿਜ਼ਨਸ ਲਈ ਵੀ ਵਿਦੇਸ਼ ਯਾਤਰਾ ’ਤੇ ਖ਼ਰਚ ਤੋਂ ਪਹਿਲਾਂ ਇੰਪਲੋਈ ਦੀ superannuation ਭਰਨਾ ਲਾਜ਼ਮੀ ਹੋਵੇਗਾ।
ਟੈਕਸ ਭਰਨ ਵਾਲਿਆਂ ਵਿਰੁਧ ਸਖ਼ਤੀ ਵਧਾਏਗਾ ATO, ਆਸਟ੍ਰੇਲੀਆ ਤੋਂ ਬਾਹਰ ਸਫ਼ਰ ਕਰਨ ’ਤੇ ਹੋਵੇਗੀ ਪਾਬੰਦੀ





