ਆਸਟ੍ਰੇਲੀਆ ’ਚ ਵਿਦੇਸ਼ ਤੋਂ ਆ ਕੇ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼

ਮੈਲਬਰਨ : ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਵਿੱਚ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਕਾਰ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਪਾਨ, ਬ੍ਰਾਜ਼ੀਲ, ਫਿਜੀ ਅਤੇ ਅਫਗਾਨਿਸਤਾਨ ਤੋਂ ਆਏ ਸੱਤ ਲੋਕਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਕਤੂਬਰ ਤੋਂ ਦਸੰਬਰ 2025 ਤੱਕ 60 ਟੋਯੋਟਾ ਕਾਰਾਂ, ਖ਼ਾਸ ਕਰਕੇ Toyota LandCruisers ਅਤੇ Prados ਚੋਰੀ ਕੀਤੀਆਂ। ਇਹ ਕਾਰਾਂ ਸ਼ਿਪਿੰਗ ਕੰਟੇਨਰਾਂ ਰਾਹੀਂ UAE ਭੇਜੀਆਂ ਗਈਆਂ, ਜਿਸ ਨਾਲ ਲਗਭਗ 9 ਮਿਲੀਅਨ ਡਾਲਰ ਦਾ ਲਾਭ ਹੋਣਾ ਸੀ। ਪੁਲਿਸ ਨੇ ਮੈਲਬਰਨ ਸਥਿਤ ਕੁਝ ਕੰਟੇਨਰਾਂ ਵਿੱਚ ਕਾਰਾਂ ਦੇ ਮਲਬੇ ਵਿੱਚ ਲੁਕਾ ਕੇ ਰੱਖੀਆਂ ਚੋਰੀ ਦੀਆਂ ਕਾਰਾਂ ਬਰਾਮਦ ਕੀਤੀਆਂ, ਪਰ ਜ਼ਿਆਦਾਤਰ ਪਹਿਲਾਂ ਹੀ UAE ਪਹੁੰਚ ਚੁੱਕੀਆਂ ਹਨ। ਸੱਤ ਮੁਲਜ਼ਮਾਂ ਨੂੰ 300 ਤੋਂ ਵੱਧ ਦੋਸ਼ਾਂ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਹੋਣਗੇ।