ਤੁਸੀਂ ਤਾਂ ਨਹੀਂ ਭੁੱਲ ਗਏ ਸਰਕਾਰ ਤੋਂ ਆਪਣਾ ਪੈਸਾ ਲੈਣਾ? ਆਸਟ੍ਰੇਲੀਆ ’ਚ ਲੋਕ ਭੁੱਲੇ ਸਰਕਾਰ ਤੋਂ ਆਪਣੇ 2.6 ਬਿਲੀਅਨ ਡਾਲਰ ਲੈਣਾ

ਮੈਲਬਰਨ : ਆਸਟ੍ਰੇਲੀਆ ਵਿੱਚ ਸਟੇਟ ਸਰਕਾਰਾਂ ਕੋਲ $2.6 ਬਿਲੀਅਨ ਤੋਂ ਵੱਧ ਅਜਿਹਾ ਪੈਸਾ ਪਿਆ ਹੋਇਆ ਹੈ ਜੋ ਲੋਕਾਂ ਵੱਲੋਂ ਕਲੇਮ ਕਰਨ ਦੀ ਉਡੀਕ ਕਰ ਰਿਹਾ ਹੈ। ਇਹ ਪੈਸਾ ਸ਼ੇਅਰ ਡਿਵਿਡੈਂਡ, ਟਰੱਸਟ ਅਕਾਊਂਟ, ਰਿਫੰਡ, ਕਮਿਸ਼ਨ, ਮ੍ਰਿਤਕ ਅਸਟੇਟ ਅਤੇ ਹੋਰ ਸਰੋਤਾਂ ਤੋਂ ਆਇਆ ਹੈ। ਅਕਸਰ ਇਹ ਪੈਸਾ ਨਾਮ ਜਾਂ ਪਤੇ ਬਦਲਣ ਕਾਰਨ ਲੋਕਾਂ ਤੱਕ ਨਹੀਂ ਪਹੁੰਚਦਾ। ਇਸੇ ਕਾਰਨ ਹਰ ਸਟੇਟ ਨੇ ਆਪਣਾ ਆਨਲਾਈਨ ਰਜਿਸਟਰ/ਖੋਜ ਟੂਲ ਬਣਾਇਆ ਹੈ ਜਿੱਥੇ ਲੋਕ ਆਪਣਾ ਨਾਮ ਲਿਖ ਕੇ ਵੇਖ ਸਕਦੇ ਹਨ ਕਿ ਉਹਨਾਂ ਨੂੰ ਕੋਈ ਰਕਮ ਮਿਲਣੀ ਹੈ ਜਾਂ ਨਹੀਂ।

ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਕੁਝ ਮਿੰਟ ਕੱਢ ਕੇ ਆਪਣਾ ਨਾਮ ਚੈੱਕ ਕਰਨ, ਕਿਉਂਕਿ ਹੋ ਸਕਦਾ ਹੈ ਉਨ੍ਹਾਂ ਨੂੰ ਭੁੱਲਿਆ ਹੋਇਆ ਪੈਸਾ ਵਾਪਸ ਮਿਲੇ।