ਮੈਲਬਰਨ : 2025 ਦੇ ਅੰਤ ਵਿੱਚ ਆਸਟ੍ਰੇਲੀਅਨ ਸਿਆਸਤ ਵਿੱਚ ਨਵੇਂ ਸਰਵੇਖਣਾਂ ਨੇ ਦਿਲਚਸਪ ਤਸਵੀਰ ਪੇਸ਼ ਕੀਤੀ ਹੈ। ਹੈਰਾਨੀਜਨਕ ਰੂਪ ’ਚ ਵਨ ਨੇਸ਼ਨ ਪਾਰਟੀ ਦੀ ਨੇਤਾ Pauline Hanson ਦੀ ਮਸ਼ਹੂਰੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 2024 ਦੇ ਅੰਤ ਵਿੱਚ ਉਸ ਦੀ ਰੇਟਿੰਗ -13 ਸੀ, ਜੋ 2025 ਦੇ ਅੰਤ ਤੱਕ +3 ਹੋ ਗਈ। Pauline ਪਿੱਛੇ ਜਿਹੇ ਬੁਰਕੇ ਦਾ ਵਿਰੋਧ ਕਰਨ ਲਈ ਸੁਰਖੀਆਂ ’ਚ ਆਈ ਸੀ। ਉਸ ਦੀ ਲੋਕਾਂ ’ਚ ਵਧਦੀ ਜਾਣ‑ਪਛਾਣ ਅਤੇ ਫ਼ੈਡਰਲ ਚੋਣਾਂ ਦੌਰਾਨ ਪਾਰਟੀ ਦੇ ਵੋਟਾਂ ਵਿੱਚ ਵਾਧਾ ਉਸ ਦੀ ਲੋਕਪ੍ਰਿਯਤਾ ਨੂੰ -13 ਤੋਂ +3 ਤੱਕ ਲੈ ਗਿਆ।
ਪ੍ਰਧਾਨ ਮੰਤਰੀ Anthony Albanese ਦੀ ਲੋਕਪ੍ਰਿਯਤਾ ਵੀ -17 ਤੋਂ +9 ਤੱਕ ਵਧੀ, ਪਰ ਬੋਂਡਾਈ ਬੀਚ ਦੇ ਅੱਤਵਾਦੀ ਹਮਲੇ ਤੋਂ ਬਾਅਦ ਇਹ -5 ਤੱਕ ਘਟ ਗਈ। ਇਸੇ ਦੌਰਾਨ, ਵਿਰੋਧੀ ਧਿਰ ਦੀ ਨੇਤਾ Sussan Ley ਦੀ ਰੇਟਿੰਗ +8 ਤੋਂ +1 ਹੋ ਗਈ। ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਿਆਸੀ ਸ਼ਖਸੀਅਤ ਤਸਮਾਨੀਆ ਦੀ ਸੈਨੇਟਰ Jacqui Lambie ਰਹੀ, ਜਿਸ ਦੀ ਰੇਟਿੰਗ +15 ਸੀ। ਸੁਤੰਤਰ MP David Pocock ਨੇ ਵੀ ਉਸ ਨਾਲ +15 ਦੀ ਰੇਟਿੰਗ ਪ੍ਰਾਪਤ ਕੀਤੀ। ਸਰਕਾਰ ਦੇ ਸਭ ਤੋਂ ਪਸੰਦੀਦਾ ਮੈਂਬਰਾਂ ਵਿੱਚ Dr Anne Aly (+12), Penny Wong (+11) ਅਤੇ Catherine King (+11) ਸ਼ਾਮਲ ਹਨ। ਵਿਰੋਧੀ ਪੱਖ ਤੋਂ ਟਿਮ ਵਿਲਸਨ (+11) ਸਭ ਤੋਂ ਵੱਧ ਪਸੰਦ ਕੀਤੇ ਗਏ।





