ਆਸਟ੍ਰੇਲੀਆ ਦੇ ਚਾਈਲਡ ਕੇਅਰ ਸੈਂਟਰ ਸਟਾਫ਼ ਦੀ ਸੈਲਰੀ ਬਾਰੇ ਸਰਕਾਰ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ

ਮੈਲਬਰਨ : ਆਸਟ੍ਰੇਲੀਆ ਦੇ ਕਈ ਚਾਈਲਡ ਕੇਅਰ ਸੈਂਟਰ ਸਟਾਫ਼ ਦੀ ਸੈਲਰੀ ਬਾਰੇ ਸਰਕਾਰ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਸੈਂਟਰਾਂ ਨੇ ਸਟਾਫ਼ ਦੀ ਸੈਲਰੀ ਵਧਾਉਣ ਲਈ ਦਿੱਤੀ ਗ੍ਰਾਂਟ ਨੂੰ ਨਾਕਾਫ਼ੀ ਦੱਸਿਆ ਹੈ ਅਤੇ ਗ੍ਰਾਂਟ ਦੀ ਗਿਣਤੀ ਕਰਨ ਦੇ ਫ਼ਾਰਮੂਲੇ ’ਤੇ ਇਤਰਾਜ਼ ਚੁਕਿਆ ਹੈ। ਗ੍ਰਾਂਟ ਨੂੰ ਬੱਚਿਆਂ ਦੀ ਗਿਣਤੀ ਅਤੇ ਕੇਅਰ ਦੇ ਘੰਟਿਆਂ ਦੇ ਹਿਸਾਬ ਨਾਲ ਗਿਣਿਆ ਜਾਂਦਾ ਹੈ।

ਸਭ ਤੋਂ ਜ਼ਿਆਦਾ ਛੋਟੇ, ਪਰਿਵਾਰਕ ਮਲਕੀਅਤ ਵਾਲੇ ਸੈਂਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਟਰਾਂ ਦਾ ਕਹਿਣਾ ਹੈ ਕਿ ਹਾਜ਼ਰੀ ਅਧਾਰਿਤ ਫਾਰਮੂਲੇ ਅਸਲ ਤਨਖਾਹ ਖਰਚੇ ਨੂੰ ਪੂਰਾ ਨਹੀਂ ਕਰਦੇ, ਜਿਸ ਨਾਲ ਮਾਲਕਾਂ ਨੂੰ ਘਾਟਾ ਝੱਲਣਾ ਪੈਂਦਾ ਹੈ। ਕਈ ਕੇਂਦਰਾਂ ਨੂੰ ਫੀਸ ਵਧਾਉਣ, ਸਟਾਫ ਘਟਾਉਣ ਜਾਂ ਬੰਦ ਹੋਣ ਦਾ ਖਤਰਾ ਹੈ।

ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਲਗਭਗ 15,000 ਵਰਕਰ ਖੇਤਰ ਵਿੱਚ ਵਾਪਸ ਆਏ ਹਨ ਅਤੇ ਅਧਿਆਪਕਾਂ ਨੂੰ ਹਫ਼ਤੇ ਵਿੱਚ ਕਰੀਬ 200 ਡਾਲਰ ਤੋਂ ਵੱਧ ਮਿਲਦਾ ਹੈ। ਸਰਕਾਰ ਇਸ ਨੂੰ ਤਰੱਕੀ ਮੰਨਦੀ ਹੈ, ਪਰ ਪ੍ਰੋਵਾਈਡਰ ਕਹਿੰਦੇ ਹਨ ਕਿ ਇਹ ਟਿਕਾਊ ਨਹੀਂ। Eden Early Learning ਵਰਗੇ ਕੁਝ ਕੇਂਦਰਾਂ ਨੇ ਕ੍ਰਿਸਮਸ ਤੋਂ ਪਹਿਲਾਂ ਸਟਾਫ ਘਟਾਇਆ। ਪ੍ਰਧਾਨ ਮੰਤਰੀ ਨੇ ਯੂਨੀਵਰਸਲ ਚਾਈਲਡਕੇਅਰ ਸਿਸਟਮ ਦੀ ਸੰਭਾਵਨਾ ਪ੍ਰਗਟਾਈ ਹੈ।