ਵਿਆਜ ਰੇਟ ਬਾਰੇ ਆਸਟ੍ਰੇਲੀਆ ਦੇ ਵੱਡੇ ਬੈਂਕਾਂ ਨੇ ਕੀ ਕੀਤੀ ਭਵਿੱਖਬਾਣੀ?

ਮੈਲਬਰਨ : ਆਸਟ੍ਰੇਲੀਆ ’ਚ ਵਧਦੀ ਮਹਿੰਗਾਈ ਅਤੇ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੇ ਸਖ਼ਤ ਰੁਖ਼ ਨੂੰ ਵੇਖਦਿਆਂ ਅਗਲੇ ਸਾਲ ਵਿਆਜ ਰੇਟ ਜਾਂ ਕੈਸ਼ ਰੇਟ ਦੇ ਹੋਰ ਘੱਟ ਹੋਣ ਦੀ ਸੰਭਾਵਨਾ ਲਗਭਗ ਖ਼ਤਮ ਹੋ ਗਈ ਹੈ। ਵਿਆਜ ਰੇਟ ਦੇ ਵਧਣ ਜਾਂ ਸਥਿਰ ਰਹਿਣ ਬਾਰੇ ਵੀ ਰਾਏ ਵੱਖੋ-ਵੱਖ ਹਨ।

ਜੇਕਰ ਆਸਟ੍ਰੇਲੀਆ ਦੇ ਚਾਰ ਪ੍ਰਮੁੱਖ ਬੈਂਕਾਂ ਦੀ ਗੱਲ ਕਰੀਏ ਤਾਂ CBA ਅਤੇ NAB ਨੂੰ ਉਮੀਦ ਹੈ ਕਿ RBA ਕੈਸ਼ ਰੇਟ ਵਿੱਚ ਵਾਧਾ ਕਰੇਗਾ, ਸੰਭਾਵਤ ਤੌਰ ’ਤੇ ਫਰਵਰੀ ਦੇ ਸ਼ੁਰੂ ਵਿੱਚ। NAB ਨੇ ਵੀ ਮਈ ਵਿੱਚ ਇੱਕ ਹੋਰ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ Westpac ਅਤੇ ANZ ਨੇ ਭਵਿੱਖਬਾਣੀ ਕੀਤੀ ਹੈ ਕਿ ਕੈਸ਼ ਰੇਟ ਪੂਰੇ 2026 ਦੇ ਦੌਰਾਨ ਨਹੀਂ ਬਦਲੇਗੀ। Westpac ਵੀ ਹੁਣ ਉਮੀਦ ਕਰਦਾ ਹੈ ਕਿ ਕੈਸ਼ ਰੇਟ ਨੇੜਲੇ ਭਵਿੱਖ ਲਈ 3.60٪ ‘ਤੇ ਸਥਿਰ ਰਹੇਗੀ।

ਜੇ ਕੈਸ਼ ਰੇਟ ਵਿੱਚ ਵਾਧਾ ਹੁੰਦਾ ਹੈ ਤਾਂ ਮੌਰਗੇਜ ਲੈਣ ਵਾਲਿਆਂ ਨੂੰ ਵਧੇਰੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਬਚਤ ਕਰਨ ਵਾਲਿਆਂ ਨੂੰ ਬਿਹਤਰ ਜਮ੍ਹਾਂ ਦਰਾਂ ਤੋਂ ਲਾਭ ਹੋ ਸਕਦਾ ਹੈ।

ਦੂਜੇ ਪਾਸੇ ਟਰਮ ਡਿਪਾਜ਼ਿਟ ਰੇਟ ਵਧ ਰਹੇ ਹਨ: 33 ਬੈਂਕਾਂ ਨੇ ਇਸ ਮਹੀਨੇ ਘੱਟੋ-ਘੱਟ ਇੱਕ ਰੇਟ ਵਿੱਚ ਵਾਧਾ ਕੀਤਾ ਹੈ। ANZ ਇਸ ਸਮੇਂ 4.25٪ (8 ਮਹੀਨਿਆਂ ਲਈ) ‘ਤੇ ਵੱਡੇ ਚਾਰ ਬੈਂਕਾਂ ਵਿੱਚ ਸਭ ਤੋਂ ਵੱਧ ਟਰਮ ਡਿਪਾਜ਼ਿਟ ਰੇਟ ਦੀ ਪੇਸ਼ਕਸ਼ ਕਰਦਾ ਹੈ। Westpac ਨੇ ਆਪਣਾ ਵਿਸ਼ੇਸ਼ ਟਰਮ ਡਿਪਾਜ਼ਿਟ ਰੇਟ 3.90٪ (11 ਮਹੀਨੇ) ਤੋਂ ਵਧਾ ਕੇ 4.10٪ (12 ਮਹੀਨੇ) ਕਰ ਦਿੱਤਾ।