ਮੈਲਬਰਨ : ਆਸਟ੍ਰੇਲੀਆ ਦੀ migration story ਵਿੱਚ ਇਕ ਵੱਡਾ ਬਦਲਾਅ ਸਾਹਮਣੇ ਆਇਆ ਹੈ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ 2024–25 financial year ਦੌਰਾਨ ਦੇਸ਼ ਦੀ net overseas migration ਘਟ ਕੇ 305,600 ’ਤੇ ਆ ਗਈ ਹੈ, ਜੋ ਪਿਛਲੇ ਤਿੰਨ ਸਾਲਾਂ ਦੇ ਹੇਠਲੇ ਪੱਧਰ ਦੇ ਬਰਾਬਰ ਹੈ। ਇਹ ਕਮੀ ਪਿਛਲੇ ਸਾਲਾਂ ਦੇ record highs ਨਾਲ ਤੁਲਨਾ ਕਰਨ ’ਤੇ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਪਿਛਲੇ ਤਿੰਨ ਸਾਲਾਂ ਦੇ ਅੰਕੜੇ ਦਰਸਾਉਂਦੇ ਹਨ ਕਿ 2022–23 ਵਿੱਚ ਮਹਾਮਾਰੀ ਤੋਂ ਬਾਅਦ migration ਤੇਜ਼ੀ ਨਾਲ ਵਧੀ ਸੀ ਅਤੇ net migration ਨੇ ਇਤਿਹਾਸਕ ਉਚਾਈਆਂ ਛੂਹੀਆਂ। 2023–24 ਦੌਰਾਨ ਇਹ ਰੁਝਾਨ ਕਾਇਮ ਰਿਹਾ, ਪਰ ਉਸੇ ਸਮੇਂ ਸਰਕਾਰ ਵੱਲੋਂ visa settings ਅਤੇ student intake ’ਚ ਕੜਾਈ ਦੇ ਸੰਕੇਤ ਮਿਲਣ ਲੱਗ ਪਏ। ਹੁਣ 2024–25 ਵਿੱਚ ਪਹਿਲੀ ਵਾਰ ਸਪੱਸ਼ਟ ਕਮੀ ਦਰਜ ਹੋਈ ਹੈ।
Net Overseas Migration – Last 3 Years (Australia)
- 2022–23: ਲਗਭਗ 528,000
COVID ਤੋਂ ਬਾਅਦ borders ਖੁਲ੍ਹਣ ਨਾਲ record surge, ਖ਼ਾਸ ਕਰਕੇ students ਅਤੇ temporary workers। - 2023–24: ਲਗਭਗ 445,000
ਹਾਲੇ ਵੀ ਉੱਚਾ ਪੱਧਰ, ਪਰ visa rules, housing pressure ਅਤੇ policy tightening ਕਾਰਨ ਗ੍ਰੋਥ ਹੌਲੀ ਹੋਣ ਲੱਗੀ। - 2024–25: 305,600
ਤਿੰਨ ਸਾਲਾਂ ਦਾ ਹੇਠਲਾ ਪੱਧਰ, arrivals ਘੱਟ ਅਤੇ departures ਵੱਧ।
ਮਾਹਰਾਂ ਅਨੁਸਾਰ ਇਸ ਕਮੀ ਦੇ ਦੋ ਮੁੱਖ ਕਾਰਨ ਹਨ — ਨਵੇਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ’ਚ ਕਮੀ ਅਤੇ ਆਸਟ੍ਰੇਲੀਆ ਛੱਡਣ ਵਾਲਿਆਂ ਦੀ ਗਿਣਤੀ ’ਚ ਵਾਧਾ। ਖ਼ਾਸ ਕਰਕੇ temporary visa holders, ਜਿਵੇਂ international students ਅਤੇ short-term skilled workers, ਵੱਡੀ ਗਿਣਤੀ ’ਚ ਦੇਸ਼ ਤੋਂ ਬਾਹਰ ਜਾ ਰਹੇ ਹਨ।
ਮਾਹਿਰਾਂ ਮਤਾਬਕ ਵਧ ਰਹੀ cost of living, ਕੜੀਆਂ visa conditions ਅਤੇ housing pressure ਨੇ ਇਸ ਰੁਝਾਨ ਨੂੰ ਹੋਰ ਤੇਜ਼ ਕੀਤਾ ਹੈ। ਫੈਡਰਲ ਸਰਕਾਰ ਇਸ ਨੂੰ planned adjustment ਕਰਾਰ ਦੇ ਰਹੀ ਹੈ, ਪਰ ਆਰਥਿਕ ਵਿਸ਼ਲੇਸ਼ਕ ਚੇਤਾਵਨੀ ਦੇ ਰਹੇ ਹਨ ਕਿ ਲੰਬੇ ਸਮੇਂ ’ਚ labour market ਅਤੇ economic growth ’ਤੇ ਇਸ ਦਾ ਅਸਰ ਪੈ ਸਕਦਾ ਹੈ। ਇਹ ਤਸਵੀਰ ਦੱਸਦੀ ਹੈ ਕਿ ਆਸਟ੍ਰੇਲੀਆ ਦੀ immigration policy ਹੁਣ ਤੇਜ਼ ਵਾਧੇ ਤੋਂ ਨਿਯੰਤਰਿਤ ਸੰਤੁਲਨ ਵੱਲ ਮੁੜ ਰਹੀ ਹੈ।





