ਮੈਲਬਰਨ : ASX (Australian Securities Exchange) ਬਾਰੇ ਤਾਜ਼ਾ ਰਿਪੋਰਟ ਵਿੱਚ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਕਾਰਪੋਰੇਟ ਰੈਗੂਲੇਟਰ ASIC ਵੱਲੋਂ ਪੇਸ਼ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ASX ਨੇ ਮੁਨਾਫ਼ੇ ‘ਤੇ ਬਹੁਤ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਅਤੇ ਦੇਸ਼ ਦੇ ਸਟਾਕ ਐਕਸਚੇਂਜ ਚਲਾਉਣ ਦੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕੀਤਾ ਹੈ। ਰਿਪੋਰਟ ਵਿੱਚ ASX ਦੇ ਕਲਚਰ, ਲੀਡਰਸ਼ਿਪ, ਜੋਖਮ ਪ੍ਰਬੰਧਨ ਅਤੇ ਗਵਰਨੈਂਸ ਦੀਆਂ ਕਮਜ਼ੋਰੀਆਂ ਦਰਸਾਈਆਂ ਗਈਆਂ ਹਨ। ਪਿਛਲੇ ਸਮੇਂ ਵਿੱਚ ASX ਨੂੰ ਵੱਡੇ ਆਉਟੇਜ, ਕੰਪਨੀਆਂ ਦੇ ਇੱਕੋ ਜਿਹੇ ਨਾਵਾਂ ਕਾਰਨ ਗਲਤਫ਼ਹਿਮੀ ਪੈਦਾ ਹੋਣਾ ਅਤੇ ਬਲਾਕਚੇਨ ਪ੍ਰੋਜੈਕਟ ਦੀ ਨਾਕਾਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ASX ਨੇ ਹੁਣ ਸੁਧਾਰ ਕਰਨ ਦਾ ਵਾਅਦਾ ਕੀਤਾ ਹੈ। ਉਹ “Accelerate” ਪ੍ਰੋਗਰਾਮ ਨੂੰ ਰੀਸੈਟ ਕਰਨਗੇ, ਟ੍ਰੇਡ ਕਲੀਅਰਿੰਗ ਅਤੇ ਸੈਟਲਮੈਂਟ ਵਾਲੀਆਂ ਸਬਸਿਡਰੀਜ਼ ਵਿੱਚ ਸੁਤੰਤਰ ਡਾਇਰੈਕਟਰ ਲਗਾਉਣਗੇ ਅਤੇ ਵਾਧੂ $150 ਮਿਲੀਅਨ ਲਿਕਵਿਡ ਐਸੈਟ ਰੱਖਣਗੇ।
ਇਸ ਖ਼ਬਰ ਤੋਂ ਬਾਅਦ ASX ਦੇ ਸ਼ੇਅਰ 5.68% ਡਿੱਗ ਗਏ ਅਤੇ ਡਿਵਿਡੈਂਡ ਘਟਾ ਦਿੱਤੇ ਗਏ। ਸ਼ੇਅਰ ਬਾਜ਼ਾਰ ’ਚ 62 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਡਿੱਗ ਕੇ 8635 ’ਤੇ ਆ ਗਿਆ। ASX ਦੇ CEO Helen Lofthouse, ਜੋ 2022 ਤੋਂ ਇਸ ਅਹੁਦੇ ‘ਤੇ ਹਨ, ਉੱਤੇ ਦਬਾਅ ਵਧ ਗਿਆ ਹੈ। ਉਨ੍ਹਾਂ ਨੇ ਆਪਣਾ ਬੋਨਸ ਛੱਡ ਦਿੱਤਾ ਹੈ ਅਤੇ ਕਿਹਾ ਹੈ ਕਿ ਸੁਧਾਰ ਮੁਸ਼ਕਲ ਹੈ ਪਰ ਉਹ ਪੂਰੀ ਤਰ੍ਹਾਂ ਵਚਨਬੱਧ ਹਨ।





