ਮੈਲਬਰਨ : ਆਸਟ੍ਰੇਲੀਅਨ ਫ਼ੈਡਰਲ ਸਰਕਾਰ ਨੇ ਸੋਕਾ ਪ੍ਰਭਾਵਤ ਕਿਸਾਨਾਂ ਅਤੇ algae ਪ੍ਰਭਾਵਤ ਮਛੇਰਿਆਂ ਲਈ ਨਵੀਂ ਰਾਹਤ ਦਾ ਐਲਾਨ ਕੀਤਾ ਹੈ। ਪ੍ਰਭਾਵਤਾਂ ਨੂੰ ਘੱਟ ਵਿਆਜ ’ਤੇ 250,000 ਡਾਲਰ ਤਕ ਦੇ ਨਵੇਂ ਲੋਨ ਦਿੱਤੇ ਜਾਣਗੇ। ਇਹ ਲੋਨ RIC (ਰੀਜਨਲ ਇਨਵੈਸਟਮੈਂਟ ਕਾਰਪੋਰੇਸ਼ਨ) ਜ਼ਰੀਏ ਮਿਲਣਗੇ। ਕਰਜ਼ ਦੇਣ ਲਈ ਸਰਕਾਰ ਨੇ RIC ਨੂੰ ਹੋਰ 1 ਬਿਲੀਅਨ ਡਾਲਰ ਦਿੱਤੇ ਹਨ, ਜਿਸ ਨਾਲ ਇਸ ਦੀ ਕਰਜ਼ ਦੇਣ ਦੀ ਸਮਰਥਾ ਕੁੱਲ 5 ਬਿਲੀਅਨ ਡਾਲਰ ਦੀ ਹੋ ਗਈ ਹੈ। ਲੋਨ ਲੈਣ ਲਈ ਕਿਸਾਨ ਦਾ ਦੋ ਸਾਲ ਤਕ ਸੋਕੇ ਨਾਲ ਪ੍ਰਭਾਵਤ ਹੋਣਾ ਜ਼ਰੂਰੀ ਹੈ। ਪੰਜ ਸਾਲ ਦੇ ਕਰਜ਼ ਲਈ ਪਹਿਲੇ ਦੋ ਸਾਲਾਂ ਤਕ ਰੀਪੇਮੈਂਟ ਨਹੀਂ ਹੋਵੇਗੀ। ਵਿਆਜ ਰੇਟ 5.18% ਰਹੇਗਾ। ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਦੇ ਕਿਸਾਨ ਸਭ ਤੋਂ ਜ਼ਿਆਦਾ ਪ੍ਰਭਾਵਤ ਹਨ।
ਆਸਟ੍ਰੇਲੀਅਨ ਫ਼ੈਡਰਲ ਸਰਕਾਰ ਦੀ ਕਿਸਾਨਾਂ ਅਤੇ ਮਛੇਰਿਆਂ ਨੂੰ ਰਾਹਤ, ਘੱਟ ਵਿਆਜ ’ਤੇ ਮਿਲਣਗੇ ਨਵੇਂ ਲੋਨ





