ਮੈਲਬਰਨ : ਵਿਕਟੋਰੀਆ ਦੀ ਸਰਕਾਰ 1000 ਪਬਲਿਕ ਸਰਵਿਸ ਨੌਕਰੀਆਂ ਵਿੱਚ ਕਟੌਤੀ ਕਰੇਗੀ, ਜਿਸ ਵਿੱਚ 332 ਸੀਨੀਅਰ ਐਗਜ਼ੀਕਿਊਟਿਵ ਭੂਮਿਕਾਵਾਂ ਸ਼ਾਮਲ ਹਨ। Jacinta Allan ਦੀ ਸਰਕਾਰ ਵਲੋਂ ਕਰਵਾਈ ਇੱਕ ਸਮੀਖਿਆ ਅਨੁਸਾਰ ਸੈਕਟਰ “top heavy” ਹੈ। ਇਹ ਕਦਮ ਚਾਰ ਸਾਲਾਂ ਵਿੱਚ 4 ਬਿਲੀਅਨ ਡਾਲਰ ਦੀ ਲਾਗਤ ਬਚਾਉਣ ਦੀ ਯੋਜਨਾ ਦਾ ਹਿੱਸਾ ਹੈ।
ਸਮੀਖਿਆ ’ਚ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਲਗਭਗ 30 ਏਜੰਸੀਆਂ ਨੂੰ ਮਿਲਾਇਆ ਜਾਵੇਗਾ ਜਾਂ ਖਤਮ ਕਰ ਦਿੱਤਾ ਜਾਵੇਗਾ, ਜਿਵੇਂ ਕਿ Sustainability Victoria and Cladding Safety Victoria, ਜਦੋਂ ਕਿ VicHealth ਅਤੇ Healthshare Victoria ਸ਼ਾਮਲ ਹੋ ਜਾਣਗੇ Health Department ’ਚ। ਪ੍ਰੀਮੀਅਰ ਨੇ ਕਿਹਾ ਕਿ ਇਸ ਦਾ ਉਦੇਸ਼ ਸਟਾਫ਼ ਨੂੰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ‘ਤੇ ਮੁੜ ਸੰਤੁਲਿਤ ਕਰਨਾ ਹੈ। ਨਰਸਾਂ, ਟੀਚਰਜ਼ ਅਤੇ ਪੁਲਿਸ ਵਰਗੀਆਂ ਫਰੰਟਲਾਈਨ ਭੂਮਿਕਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ। ਸਿੱਖਿਆ, ਸਿਹਤ ਸੰਭਾਲ ਅਤੇ ਕਮਿਉਨਿਟੀ ਸੁਰੱਖਿਆ ’ਤੇ ਧਿਆਨ ਕੇਂਦਰਤ ਕਰਦੇ ਹੋਏ, ਜ਼ਰੂਰੀ ਸੇਵਾਵਾਂ ਦੀ ਰੱਖਿਆ ਲਈ ਕੁਝ ਸਿਫਾਰਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਸੀ।





