ਵੈਸਟਰਨ ਆਸਟ੍ਰੇਲੀਆ ’ਚ Kalbarri ਤੋਂ Augusta ਤਕ ਮੱਛੀਆਂ ਫੜਨ ’ਤੇ ਲੱਗੀ ਪਾਬੰਦੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਨੇ ਮੱਛੀਆਂ ਦੀਆਂ pink snapper, dhufish, ਅਤੇ red emperor ਵਰਗੀਆਂ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ demersal fishing ’ਤੇ ਵਿਆਪਕ ਪਾਬੰਦੀ ਲਗਾ ਦਿੱਤੀ ਹੈ। Kalbarri ਤੋਂ Augusta ਤੱਕ ਸ਼ੌਕੀਆ ਮੱਛੀ ਫੜਨ ’ਤੇ ਸਤੰਬਰ 2027 ਤੱਕ ਪਾਬੰਦੀ ਹੈ, ਜਦੋਂ ਕਿ ਕਈ ਥਾਵਾਂ ’ਤੇ ਕਮਰਸ਼ੀਅਲ ਰੂਪ ’ਚ ਮੱਛੀ ਫੜਨ ’ਤੇ ਸਥਾਈ ਪਾਬੰਦੀ ਹੋਵੇਗੀ। ਪਿਲਬਾਰਾ ਵਿੱਚ ਟਰਾਲ ਜਾਲ ਨੂੰ ਗੈਰ-ਕਾਨੂੰਨੀ ਬਣਾਇਆ ਗਿਆ ਹੈ, ਅਤੇ ਪਰਥ ਦੇ ਆਲੇ-ਦੁਆਲੇ ਚਾਰਟਰ ਮੱਛੀ ਫੜਨ ਨੂੰ ਰੋਕ ਦਿੱਤਾ ਗਿਆ ਹੈ।

ਸਰਕਾਰ ਲਾਇਸੈਂਸ ਵਾਪਸ ਖਰੀਦ ਰਹੀ ਹੈ ਅਤੇ ਰੀਅਲ-ਟਾਈਮ ਕੈਚ ਰਿਪੋਰਟਿੰਗ ਨੂੰ ਲਾਜ਼ਮੀ ਕਰ ਰਹੀ ਹੈ। ਇਹ ਪਾਬੰਦੀ WA ਦੀ ਮੱਛੀ ਪਾਲਣ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ। ਇਸ ਫੈਸਲੇ ਨਾਲ ਸਰਕਾਰ ਨੇ ਆਪਣਾ ਚੋਣ ਵਾਅਦਾ ਤੋੜ ਦਿਤਾ ਹੈ।

ਇਨ੍ਹਾਂ ਉਪਾਵਾਂ ਦਾ ਉਦੇਸ਼ ਮੱਛੀ ਦੇ ਭੰਡਾਰਾਂ ਨੂੰ ਬਹਾਲ ਕਰਨਾ ਹੈ ਪਰ ਇਸ ਫ਼ੈਸਲੇ ਨਾਲ ਸਟੇਟ ਵਿੱਚ ਸਮੁੰਦਰੀ ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਲੋਕਲ ਬਿਜ਼ਨਸ ਵੀ ਇਸ ਗੱਲ ਤੋਂ ਚਿੰਤਤ ਹਨ। ਕੰਜ਼ਰਵੇਸ਼ਨਿਸਟ ਡੌਲਫਿਨ ਦੀਆਂ ਮੌਤਾਂ ਦਾ ਹਵਾਲਾ ਦਿੰਦੇ ਹੋਏ ਇਸ ਕਦਮ ਦਾ ਸਮਰਥਨ ਕਰ ਰਹੇ ਹਨ, ਜਦੋਂ ਕਿ ਆਲੋਚਕ ਸਾਲਾਂ ਦੇ ਕੁਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।