ਮੈਲਬਰਨ : ਆਸਟ੍ਰੇਲੀਆ ਵਿੱਚ ਕੰਮ ਵਾਲੀਆਂ ਥਾਵਾਂ ਬਾਰੇ ਤਾਜ਼ਾ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਸਿਰਫ 57٪ ਵਰਕਰ ਆਪਣੇ ਕੰਮ ਤੋਂ ਖੁਸ਼ ਹਨ, ਜਦੋਂ ਕਿ 33٪ ਆਪਣੀਆਂ ਨੌਕਰੀਆਂ ਤੋਂ ਡਰਦੇ ਹਨ। ਬੇਬੀ ਬੂਮਰਜ਼ ਪੀੜ੍ਹੀ ਦੇ ਲੋਕਾਂ ਆਪਣੇ ਕੰਮ ਤੋਂ ਸਭ ਤੋਂ ਵੱਧ ਸੰਤੁਸ਼ਟੀ (73٪) ਦੀ ਰਿਪੋਰਟ ਕੀਤੀ। ਇਸ ਤੋਂ ਬਾਅਦ Gen X (59٪), Gen Z (56٪), ਅਤੇ Millennials ਸਭ ਤੋਂ ਘੱਟ 54٪ ਆਪਣੇ ਕੰਮ ਤੋਂ ਸੰਤੁਸ਼ਟਰ ਹਨ।
ਸਰਵੇਖਣ ਅਨੁਸਾਰ ਨੌਜਵਾਨ ਵਰਕਰ ਕੰਮ ਕਾਰਨ ਸਭ ਤੋਂ ਜ਼ਿਆਦਾ ਥਕੇਵਾਂ ਮਹਿਸੂਸ। 47٪ ਨੌਜਵਾਨ ਵਰਕਰ ਕੰਮ ਤੋਂ ਬਾਅਦ ਥੱਕ ਗਏ ਅਤੇ 41٪ ਅਕਸਰ ਕੰਮ ਤੋਂ ਡਰਦੇ ਹਨ। ਵੱਖੋ-ਵੱਖ ਸਟੇਟਸ ਦੀ ਗੱਲ ਕਰੀਏ ਤਾਂ ਵੈਸਟਰਨ ਆਸਟ੍ਰੇਲੀਆ ਵਿੱਚ ਸਭ ਤੋਂ ਜ਼ਿਆਦਾ 62٪ ਲੋਕ ਆਪਣੇ ਕੰਮ ਤੋਂ ਖੁਸ਼ ਸਨ। ਜਦੋਂ ਕਿ ਵਿਕਟੋਰੀਆ (53٪) ਅਤੇ ਨਿਊ ਸਾਊਥ ਵੇਲਜ਼ (55٪) ਸਭ ਤੋਂ ਪਿੱਛੇ ਹਨ। ਉਦੇਸ਼, ਰੋਜ਼ਾਨਾ ਜ਼ਿੰਮੇਵਾਰੀਆਂ, ਅਤੇ ਸੀਨੀਅਰ ਲੀਡਰਸ਼ਿਪ ਵਰਕਰਜ਼ ਦੀ ਖੁਸ਼ੀ ਨੂੰ ਵਧਾਉਂਦੀ ਹੈ, ਜਦੋਂ ਕਿ ਵਰਕਰਜ਼ ਦੀ ਅਸੰਤੁਸ਼ਟੀ ਸੈਲਰੀ, ਕਰੀਅਰ ਦੇ ਮੌਕਿਆਂ ਅਤੇ ਇੰਪਲੋਇਅਰ ESG ਵਚਨਬੱਧਤਾਵਾਂ ਕਾਰਨ ਰਹਿੰਦੀ ਹੈ। ਵਰਕਰਜ਼ ਕੰਮ ਵਾਲੀ ਥਾਂ, ਸਹਿਕਰਮੀਆਂ, ਅਤੇ ਕੰਮ-ਜੀਵਨ ਦੇ ਸੰਤੁਲਨ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਹਨ।





