ਮੈਲਬਰਨ : Melbourne ਦੇ Derrimut ਇਲਾਕੇ ਵਿਚਲੇ ਇੱਕ pork-processing plant ਵਿੱਚ ਅਚਾਨਕ ਕਾਰਬਨ ਮੋਨੋਆਕਸਾਈਡ ਲੀਕ ਹੋਣ ਤੋਂ ਬਾਅਦ 24 ਕਰਮਚਾਰੀਆਂ ਨੂੰ ਹਸਪਤਾਲ ਭੇਜਿਆ ਗਿਆ, ਜਦਕਿ ਕਰੀਬ 60 ਲੋਕਾਂ ਨੂੰ ਐਮਰਜੈਂਸੀ ਤੌਰ ’ਤੇ ਇਵੈਕੂਏਟ ਕੀਤਾ ਗਿਆ।
Fire Rescue Victoria ਮੁਤਾਬਕ, ਫੈਕਟਰੀ ਅੰਦਰ CO ਦੀ ਮਾਤਰਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਸੀ, ਜਿਸ ਕਰਕੇ ਤੁਰੰਤ ਕੰਮ ਰੋਕਿਆ ਗਿਆ ਅਤੇ ਸਾਰੇ ਵਰਕਰਾਂ ਨੂੰ ਬਾਹਰ ਕੱਢਿਆ ਗਿਆ। Emergency ਟੀਮਾਂ ਨੇ ਇਮਾਰਤ ਨੂੰ ਵੈਂਟੀਲੇਟ ਕਰਨ ਤੋਂ ਬਾਅਦ ਹਾਲਾਤ ਕਾਬੂ ਵਿੱਚ ਕੀਤੇ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਲੀਕ ਦਾ ਸਹੀ ਕਾਰਨ ਹਾਲੇ ਸਪੱਸ਼ਟ ਨਹੀਂ ਹੈ, ਪਰ WorkSafe Victoria ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਕਰਮਚਾਰੀ ਸੁਰੱਖਿਅਤ ਹਾਲਤ ਵਿੱਚ ਹਨ, ਪਰ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇੰਡਸਟਰੀਅਲ ਸਥਾਨਾਂ ’ਤੇ gas-detection systems ਦੀ ਨਿਯਮਿਤ ਜਾਂਚ ਬਹੁਤ ਜ਼ਰੂਰੀ ਹੈ।





