ਮੈਲਬਰਨ : ਆਸਟ੍ਰੇਲੀਆ ਵਿੱਚ ਸੋਨੇ ਦੀ ਕੀਮਤ ਇਤਿਹਾਸਕ ਉੱਚਾਈ ’ਤੇ ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਇੱਕ ਔਂਸ ਸੋਨਾ A$6,470 ਤੋਂ A$6,500 ਦੇ ਵਿਚਕਾਰ ਵਿਕ ਰਿਹਾ ਹੈ, ਜੋ ਕਿ 24 ਕੈਰਟ ਸੋਨੇ ਲਈ ਲਗਭਗ A$208 ਪ੍ਰਤੀ ਗ੍ਰਾਮ ਬਣਦਾ ਹੈ।
ਪਿਛਲੇ ਸਾਲ ਦੀ ਤੁਲਨਾ ਵਿੱਚ ਕੀਮਤ ਵਿੱਚ ਲਗਭਗ 60 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਧਾ 1970 ਦੇ ਅਖੀਰ ਵਾਲੇ ਸੋਨੇ ਦੇ ਬੂਮ ਤੋਂ ਬਾਅਦ ਸਭ ਤੋਂ ਤੇਜ਼ ਮੰਨਿਆ ਜਾ ਰਿਹਾ ਹੈ।
ਸੋਨੇ ਦੀ ਇਸ ਤੇਜ਼ ਚੜ੍ਹਤ ਨਾਲ ਮਾਰਕੀਟ ਵਿੱਚ ਖਰੀਦਦਾਰੀ ਦੀ ਗਤੀ ਵਧੀ ਹੈ। ਕਈ ਜਵੇਲਰਾਂ ਦੇ ਮੁਤਾਬਕ, ਮੰਗ ਵਿੱਚ ਅਚਾਨਕ ਵਾਧਾ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਤੋਂ ਆਰਡਰ ਬੁੱਕ ਕਰਨੇ ਪੈ ਰਹੇ ਹਨ।
ਵਿੱਤੀ ਮਾਹਰ ਕਹਿੰਦੇ ਹਨ ਕਿ ਅੰਤਰਰਾਸ਼ਟਰੀ ਅਣਸੁਚੇਤਤਾ, ਜਿਓ-ਪੋਲਿਟਿਕਲ ਤਣਾਅ ਅਤੇ ਬਦਲਦੀਆਂ ਵਿਆਜ ਦਰਾਂ ਨੇ ਸੋਨੇ ਨੂੰ ਮੁੜ ਇੱਕ ਸੁਰੱਖਿਅਤ ਨਿਵੇਸ਼ (safe asset) ਵਜੋਂ ਮਜ਼ਬੂਤ ਕੀਤਾ ਹੈ। ਉਨ੍ਹਾਂ ਦੀ ਸੰਭਾਵਨਾ ਹੈ ਕਿ ਜੇ ਹਾਲਾਤ ਇਉਂ ਹੀ ਰਹੇ ਤਾਂ ਕੀਮਤਾਂ ਹੋਰ ਨਵੇਂ ਰਿਕਾਰਡ ਵੀ ਬਣਾਅ ਸਕਦੀਆਂ ਹਨ।





