ਸਾਊਥ ਆਸਟ੍ਰੇਲੀਆ ਦੇ 450 ਸਕੂਲਾਂ ਵਿਚ ਮਿਲੀ Asbestos ਵਾਲੀ ਖਿਡੌਣਾ ਰੇਤ, ਜਾਂਚ ਦੀ ਮੰਗ ਉੱਠੀ

ਮੈਲਬਰਨ : ਦੇਸ਼ ਭਰ ਵਿੱਚ recall ਕੀਤੀ ਗਈ Asbestos-ਦੂਸ਼ਿਤ ਖਿਡੌਣਾ ਰੇਤ ਹੁਣ ਤਕ ਸਾਊਥ ਆਸਟ੍ਰੇਲੀਆ ਦੇ 450 ਤੋਂ ਵੱਧ ਸਕੂਲਾਂ ਵਿੱਚ ਮਿਲ ਚੁੱਕੀ ਹੈ। ਕਿੰਡਰਗਾਰਟਨ, ਵੱਡੇ ਬੱਚਿਆਂ ਦੇ ਸਕੂਲ ਅਤੇ ਚਾਇਲਡ ਕੇਅਰ ਸੈਂਟਰਜ਼ ਵਿੱਚ ਵਰਤੀ ਜਾਣ ਵਾਲੀ ਇਸ ਰੇਤ ਵਿੱਚ ਟ੍ਰੈਮੋਲਾਈਟ ਐਸਬੈਸਟੋਸ ਪਾਇਆ ਗਿਆ ਸੀ, ਜਿਸ ’ਤੇ ਆਸਟਰੇਲੀਆ ਵਿੱਚ 2003 ਤੋਂ ਪਾਬੰਦੀ ਲਗਾਈ ਗਈ ਸੀ।

ਲਾਇਸੰਸਸ਼ੁਦਾ ਠੇਕੇਦਾਰ ਰੇਤ ਨੂੰ ਹਟਾ ਰਹੇ ਹਨ, ਕੁਝ ਸਾਈਟਾਂ ਪਹਿਲਾਂ ਹੀ ਸਾਫ ਹੋ ਚੁੱਕੀਆਂ ਹਨ, ਜਦੋਂ ਕਿ ਕਈ ਪ੍ਰਭਾਵਿਤ ਖੇਤਰਾਂ ਨੂੰ ਘੇਰਾਬੰਦੀ ਵਿੱਚ ਰੱਖਿਆ ਗਿਆ ਹੈ। ਅਹਿਤਿਆਤ ਲਈ ਦੇਸ਼ ਭਰ ਵਿੱਚ 74 ਸਕੂਲਾਂ ਨੂੰ ਸਫ਼ਾਈ ਹੋਣ ਤਕ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 72 ਸਿਰਫ਼ ACT ਵਿੱਚ ਹਨ। ਦੋ ਤਸਮਾਨੀਆ ’ਚ ਹਨ।

ਹੈਰਾਨੀ ਦੀ ਗੱਲ ਹੈ ਕਿ ਇਹ ਰੇਤ ਪ੍ਰੋਡਕਟ ਦੇਸ਼ ਤੋਂ ਬਾਹਰੋਂ ਇੰਪੋਰਟ ਕੀਤੇ ਗਏ ਸਨ। ਸਟੇਟ ਦੇ ਸਿੱਖਿਆ ਮੰਤਰੀ Blair Boyer ਨੇ ਇਸ ਗੱਲ ਦੀ ਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ ਕਿ ਉਤਪਾਦ ਆਸਟ੍ਰੇਲੀਆ ਵਿੱਚ ਕਿਵੇਂ ਦਾਖਲ ਹੋਇਆ ਅਤੇ Kmart, Target, Woolworths, ਅਤੇ Officeworks ਵਰਗੇ ਰਿਟੇਲਜ਼ ਕੋਲ ਪਹੁੰਚਿਆ। Spin Master ਨੇ ਪੁਸ਼ਟੀ ਕੀਤੀ ਕਿ ਇਸ ਦੀ ਕਾਇਨੇਟਿਕ ਰੇਤ ਸੁਰੱਖਿਅਤ ਹੈ ਅਤੇ Asbestos ਤੋਂ ਮੁਕਤ ਹੈ।