ਆਸਟ੍ਰੇਲੀਆ ’ਚ Child Poverty ਵਧੀ, Rising Rents ਨੇ ਪਰਿਵਾਰਾਂ ਦੇ ਕੱਢੇ ਵੱਟ!

ਮੈਲਬਰਨ : ਆਸਟ੍ਰੇਲੀਆ ਵਿੱਚ child poverty crisis ਹੋਰ ਵੀ ਗੰਭੀਰ ਹੋ ਗਿਆ ਹੈ, ਕਿਉਂਕਿ ਦੇਸ਼ ਭਰ ਵਿੱਚ rents ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਤਾਜ਼ਾ ਰਿਪੋਰਟ ਅਨੁਸਾਰ, ਲਗਭਗ one million children ਹੁਣ ਗਰੀਬੀ ਦੀ ਰੇਖਾ ਦੇ ਬਿਲਕੁਲ ਕਿਨਾਰੇ ਪਹੁੰਚ ਚੁੱਕੇ ਹਨ। 2021 ਤੋਂ 2023 ਤੱਕ ਵੱਡੇ ਸ਼ਹਿਰਾਂ ਵਿੱਚ median unit rent ਇਸ ਤਰ੍ਹਾਂ ਵਧਿਆ:—

  • Sydney: 40%,
  • Melbourne: 34%,
  • Brisbane: 41%

ਮਾਹਿਰਾਂ ਦਾ ਕਹਿਣਾ ਹੈ ਕਿ housing affordability ਦੀ ਇਹ ਸੰਕਟਮਈ ਸਥਿਤੀ ਸਿੱਧਾ child well-being ’ਤੇ ਅਸਰ ਕਰ ਰਹੀ ਹੈ। ਉੱਚੇ rents ਕਾਰਨ ਕਈ ਪਰਿਵਾਰ ਖੁਰਾਕ, ਸਿੱਖਿਆ ਤੇ ਸਿਹਤ ਵਰਗੀਆਂ ਬੁਨਿਆਦੀ ਜ਼ਰੂਰਤਾਂ ’ਚ ਕਟੌਤੀ ਕਰਨ ਲਈ ਮਜਬੂਰ ਹਨ। ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਵੇਂ jobs data ਮਜ਼ਬੂਤ ਹੈ, ਪਰ cost-of-living pressure ਉਨ੍ਹਾਂ ਫਾਇਦਿਆਂ ਨੂੰ ਨਿਗਲ ਰਿਹਾ ਹੈ। ਰਿਹਾਇਸ਼ ਦਾ ਖ਼ਰਚ ਵਧਣਾ ਹੁਣ ਆਸਟ੍ਰੇਲੀਆ ਦੀ ਸਭ ਤੋਂ ਵੱਡੀ social-economic challenge ਵਜੋਂ ਉਭਰ ਰਹੀ ਹੈ।