ਸਿਡਨੀ : ਆਸਟ੍ਰੇਲੀਆ ਵਿੱਚ ਜਾਰੀ ਹੋਈ Bupa ਦੀ ਤਾਜ਼ਾ ਰਿਪੋਰਟ ਨੇ ਇੱਕ ਵੱਡੀ ਸੱਚਾਈ ਨੂੰ ਸਾਹਮਣੇ ਲਿਆ ਦਿੱਤਾ ਹੈ। ਦੇਸ਼ ਦੀ economy ਨੂੰ ਚਲਾਉਣ ਵਾਲੇ migrant workers ਬੀਮਾਰ ਹੋਣ ’ਤੇ ਵੀ ਕੰਮ ’ਤੇ ਜਾਣ ਲਈ ਮਜਬੂਰ ਹਨ, ਕਿਉਂਕਿ ਉਹ ਆਪਣੇ paid sick leave rights ਤੋਂ ਜਾਂ ਤਾਂ ਅਣਜਾਣ ਹਨ, ਜਾਂ ਉਨ੍ਹਾਂ ਨੂੰ ਆਪਣੀ ਨੌਕਰੀ ਗੁਆਉਣ ਦਾ ਸਦਾ ਡਰ ਲੱਗਾ ਰਹਿੰਦਾ ਹੈ।
ਰਿਪੋਰਟ ਅਨੁਸਾਰ, migrant workers ਸਾਲ ਭਰ ਵਿੱਚ ਸਿਰਫ਼ 3–4 sick days ਲੈਂਦੇ ਹਨ, ਜਦਕਿ ਇੱਕ ਆਮ ਆਸਟ੍ਰੇਲੀਆਈ ਵਰਕਰ ਲਗਭਗ 10–12 sick days ਵਰਤਦਾ ਹੈ। ਇਸ ਮਤਲਬ, migrant workforce ਔਸਤ ਨਾਲੋਂ 60–70% ਘੱਟ sick leave ਖਰਚਦੀ ਹੈ। ਇਹ ਅੰਕੜਾ ਹੁਣ ਰਾਸ਼ਟਰੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਲੇਬਰ ਐਕਸਪਰਟਜ਼ ਦਾ ਕਹਿਣਾ ਹੈ ਕਿ ਇਹ ਅੰਕੜਾ ਕੋਈ “extra hard work” ਨਹੀਂ ਦੱਸਦਾ, ਬਲਕਿ entitlements ਦੀ lack of awareness, English-language barriers, ਤੇ job security ਦਾ ਡਰ ਦੱਸਦਾ ਹੈ। ਕਈ migrants ਇਹ ਸਮਝਦੇ ਹੀ ਨਹੀਂ ਕਿ sick leave is a legal right, not a favour। ਇਸ ਕਾਰਨ ਉਹ ਬੀਮਾਰੀ ਵਿੱਚ ਵੀ duty ’ਤੇ ਹਾਜ਼ਰ ਹੋਣ ਨੂੰ ਤਰਜੀਹ ਦਿੰਦੇ ਹਨ।
ਵਿਸ਼ੇਸ਼ ਤੌਰ ’ਤੇ hospitality, cleaning, construction ਅਤੇ warehousing ਜਿਹੇ ਸੈਕਟਰਾਂ ਵਿੱਚ ਇਹ ਰੁਝਾਨ ਹੋਰ ਵੀ ਗੰਭੀਰ ਹੈ, ਜਿੱਥੇ migrant ਮਜ਼ਦੂਰਾਂ ਦੀ ਵੱਡੀ ਗਿਣਤੀ ਕੰਮ ਕਰਦੀ ਹੈ। ਇਨ੍ਹਾਂ ਥਾਵਾਂ ’ਤੇ employer pressure, overtime culture, ਤੇ workforce shortage ਨੇ migrant workers ’ਤੇ ਵਾਧੂ ਬੋਝ ਪਾਇਆ ਹੋਇਆ ਹੈ।
ਸਮਾਜਿਕ ਸੰਸਥਾਵਾਂ ਅਤੇ migrant-rights groups ਨੇ ਇਸ ਰਿਪੋਰਟ ਨੂੰ “anti-migrant propaganda ਲਈ ਇੱਕ ਕਰੜਾ ਜਵਾਬ” ਕਰਾਰ ਦਿੱਤਾ ਹੈ। ਉਹ ਕਹਿੰਦੇ ਹਨ ਕਿ ਜਿੱਥੇ ਰਾਜਨੀਤਿਕ debate ਵਿੱਚ migrants ਨੂੰ ਸਿਸਟਮ ਦਾ “burden” ਜਾਂ “overusers of benefits” ਦੱਸਿਆ ਜਾਂਦਾ ਹੈ, ਉਥੇ ਇਹ ਰਿਪੋਰਟ ਸਾਬਤ ਕਰਦੀ ਹੈ ਕਿ migrant workers actually underuse the system — ਉਹ ਹੱਕ ਵੀ ਨਹੀਂ ਲੈਂਦੇ, ਜੋ ਉਨ੍ਹਾਂ ਦੇ ਬਣਦੇ ਹਨ।
ਇਮੀਗ੍ਰੇਸ਼ਨ ਪਾਲਿਸੀ ਮਾਹਰ ਕਹਿੰਦੇ ਹਨ ਕਿ ਇਹ ਰਿਪੋਰਟ ਇੱਕ ਵੱਡੇ structural issue ਵੱਲ ਇਸ਼ਾਰਾ ਕਰਦੀ ਹੈ—ਮਾਈਗ੍ਰੈਂਟ ਵਰਕਰਾਂ ਨੂੰ ਪੂਰੇ ਹੱਕ ਨਹੀਂ ਦੱਸੇ ਜਾਂਦੇ, ਤੇ ਰਾਜਨੀਤਿਕ ਤੌਰ ’ਤੇ ਪਰਾਪੇਗੰਡਾ ਕਰਨ ਵਾਲੇ ਉਲਟ ਉਨ੍ਹਾਂ ਨੂੰ ਹੀ ਦੋਸ਼ੀ ਬਣਾ ਦਿੰਦੀ ਹੈ। ਇਸ ਸਥਿਤੀ ਨੇ migrant workforce ਨੂੰ “overworked ਅਤੇ under-protected” ਸਮੂਹ ਵਿੱਚ ਬਦਲ ਦਿੱਤਾ ਹੈ।
ਰਿਪੋਰਟ ਨੇ ਸਰਕਾਰ ਲਈ ਵੀ ਇੱਕ ਚੁਣੌਤੀ ਖੜ੍ਹੀ ਕੀਤੀ ਹੈ ਕਿ ਕੀ migrant workforce ਨੂੰ ਸਿਰਫ਼ labour force ਵਜੋਂ ਹੀ ਦੇਖਦੇ ਰਹਿਣਾ ਹੈ, ਜਾਂ ਉਨ੍ਹਾਂ ਨੂੰ equal rights, education ਅਤੇ protection ਦੇਣ ਲਈ ਸਖ਼ਤ ਕਦਮ ਚੁੱਕਣੇ ਹਨ?
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੀ ਵਰਤਮਾਨ economic boom ਦੇ ਪਿੱਛੇ migrant labour ਹੀ ਸਭ ਤੋਂ ਵੱਡੀ ਤਾਕਤ ਹੈ, ਪਰ ਉਨ੍ਹਾਂ ਦੀ health, safety ਅਤੇ legal rights ਬਾਰੇ ਸਿਸਟਮ ਦੀ ਖਾਮੋਸ਼ੀ ਇੱਕ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ।





