ਮੈਲਬਰਨ ’ਚ 38ਵੀਂਆਂ ਆਸਟ੍ਰੇਲੀਅਨ ਸਿੱਖ ਖੇਡਾਂ, ਐਤਕੀਂ ਨਵੇਂ ਕਿਸਮ ਦੇ ਚਾਰ ਹੋਰ ਈਵੈਂਟਸ ਵੀ ਵਧਾਉਣਗੇ ਸ਼ਾਨ

ਮੈਲਬਰਨ : ਵਿਸ਼ਵ ਪੱਧਰ ‘ਤੇ ਸਭ ਤੋਂ ਵੱਡੇ ਸਿੱਖ ਖੇਡ ਅਤੇ ਸੱਭਿਆਚਾਰਕ ਇਕੱਠਾਂ ਵਿੱਚੋਂ ਇੱਕ ‘ਸਿੱਖ ਗੇਮਜ਼’ ਦੇ 38ਵੇਂ ਐਡੀਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। 3-5 ਅਪ੍ਰੈਲ 2026 ਨੂੰ ਹੋਣ ਵਾਲੀਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਮੇਜ਼ਬਾਨੀ ਇਸ ਵਾਰੀ ਮੈਲਬਰਨ ਕਰ ਰਿਹਾ ਹੈ। ਤਿੰਨ ਦਿਨਾਂ ਦਿਨਾਂ ਦੇ ਇਸ ਇਵੈਂਟ ਵਿੱਚ 8,000 ਐਥਲੀਟ, 400+ ਟੀਮਾਂ ਅਤੇ 150,000 ਤੋਂ ਵੱਧ ਦਰਸ਼ਕ ਸ਼ਿਰਕਤ ਕਰਨਗੇ।

ਖੇਡਾਂ Parkville Precinct ਵਿੱਚ ਹੋਣਗੀਆਂ, ਜਿੱਥੇ ਵਿਸ਼ਵ ਪੱਧਰੀ ਖੇਡ ਮੈਦਾਨ, ਜਿਵੇਂ ਕਿ ਸਟੇਟ ਨੈੱਟਬਾਲ ਅਤੇ ਹਾਕੀ ਸੈਂਟਰ, ਬ੍ਰੇਨਜ਼ ਪਵੇਲੀਅਨ, ਪ੍ਰਿੰਸਿਸ ਪਾਰਕ, ਅਤੇ ਆਸ-ਪਾਸ ਦੇ ਕ੍ਰਿਕਟ ਅਤੇ ਫੁਟਬਾਲ ਦੇ ਮੈਦਾਨ

sikh games logo

ਸ਼ਾਮਲ ਹਨ। ਇਸ ਇਵੈਂਟ ਵਿੱਚ 15 ਤੋਂ ਵੱਧ ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ, ਪ੍ਰਦਰਸ਼ਨੀਆਂ ਅਤੇ ਭਾਈਚਾਰਕ ਗਤੀਵਿਧੀਆਂ ਵੀ ਸ਼ਾਮਲ ਹੋਣਗੀਆਂ, ਜਿਸ ਨਾਲ ਇਹ ਸਮਾਗਮ ਖੇਡ, ਸੱਭਿਆਚਾਰ, ਏਕਤਾ ਅਤੇ ਸਿੱਖ ਮਾਣ ਦਾ ਇੱਕ ਜੀਵੰਤ ਪ੍ਰਦਰਸ਼ਨ ਬਣੇਗਾ।

ਖੇਡਾਂ ਤੋਂ ਲਗਭਗ 100 ਮਿਲੀਅਨ ਡਾਲਰ ਦੀ ਆਰਥਿਕ ਗਤੀਵਿਧੀ ਪੈਦਾ ਹੋਣ ਦੀ ਉਮੀਦ ਹੈ, ਜਦੋਂ ਕਿ ਭਾਈਚਾਰਕ ਏਕਤਾ, ਵੰਨ-ਸੁਵੰਨਤਾ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।

2026 ਦੀਆਂ ਖੇਡਾਂ ਵਿੱਚ ਚਾਰ ਨਵੀਂਆਂ ਪਹਿਲਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ:

  • Kaurs Rising – ਖੇਡਾਂ, ਸਿਹਤ, ਸਭਿਆਚਾਰਕ ਅਤੇ ਲੀਡਰਸ਼ਿਪ ’ਚ ਔਰਤਾਂ ਦਾ ਮਜ਼ਬੂਤੀਕਰਨ।
  • All-Abilities Sports Program – Disability inclusion ਲਈ ਫ਼ੁੱਟਬਾਲ ਅਤੇ ਬਾਸਕਿਟਬਾਲ ਮੁਕਾਬਲਿਆਂ ’ਚ Para-athletes ਵੀ ਹਿੱਸਾ ਲੈਣਗੇ।
  • Sikh Connect – ਨੌਜੁਆਨਾਂ ਲਈ ਯੂਥ ਫ਼ੋਰਮ, ਪ੍ਰਦਰਸ਼ਨੀਆਂ, ਵਰਕਸ਼ਾਪਜ਼ ਅਤੇ ਵਿੱਦਿਅਕ ਗਤੀਵਿਧੀਆਂ ਵੀ ਸ਼ਾਮਲ ਹੋਣਗੀਆਂ।
  • Royal Children’s Hospital Fundraiser – ਖੇਡਾਂ ਦੌਰਾਨ ਰਾਇਲ ਚਿਲਡਰਨਜ਼ ਹਸਪਤਾਲ ਲਈ ਫੰਡਰੇਜ਼ਰ ਵੀ ਸ਼ਾਮਲ ਹੈ ਜਿਸ ਦਾ ਉਦੇਸ਼ 125,000 ਡਾਲਰ ਇਕੱਠਾ ਕਰਨਾ ਹੈ ਜਿਸ ਨਾਲ ਬੱਚਿਆਂ ਦੇ ਇਲਾਜ ਲਈ 25 ਬੈੱਡ ਖ਼ਰੀਦਣ ’ਚ ਮਦਦ ਕਰਨਾ ਹੈ।

ਇਸ ਵਾਰ ਖੇਡਾਂ ਲਈ 1.5 ਮਿਲੀਅਨ ਡਾਲਰ ਦੀ ਸਪਾਂਸਰਸ਼ਿਪ ਹਾਸਲ ਕਰਨਾ ਹੈ ਜਿਸ ਵਿੱਚੋਂ 950,000 ਡਾਲਰ ਪਹਿਲਾਂ ਹੀ ਇਕੱਠਾ ਹੋ ਚੁੱਕੇ ਹਨ। ‘ਸਿੱਖ ਗੇਮਜ਼’ ਦੀ ਕਮੇਟੀ ਦੇ ਪ੍ਰਧਾਨ ਜਗਜੀਤ ਚੁੱਘਾ, ਸੈਕਟਰੀ ਉਦੇਸ਼ ਵਿਰਦੀ ਤੋਂ ਇਲਾਵਾ ਮਨਦੀਪ ਜੌਹਲ, ਸਨਦੀਪ ਲੋਡੂ, ਕੁਲਵੰਤ ਸਿੰਘ, ਮਨਜੋਤ ਸਿੰਘ, ਮਾਰਨੀ ਸਿੱਧੂ ਵਲੋਂ ਇਸ ਮੌਕੇ ਭਾਈਚਾਰੇ ਦੇ ਸਾਂਝੇ ਯਤਨਾਂ ਸਦਕਾ ਇਨ੍ਹਾਂ ਵਿਸ਼ਾਲ ਖੇਡਾਂ ਨੂੰ ਸਫ਼ਲ ਬਣਾਉਣ ਲਈ ਅਪੀਲ ਵੀ ਕੀਤੀ ਗਈ।