Asbestos ਦੇ ਖ਼ਤਰੇ ਕਾਰਨ ਆਸਟ੍ਰੇਲੀਆ ’ਚ ਕਈ ਸਕੂਲ ਬੰਦ, ਜਾਣੋ ਕੀ ਕਹਿਣੈ ਮਾਹਰਾਂ ਦਾ

ਮੈਲਬਰਨ : ਆਸਟ੍ਰੇਲੀਆ ’ਚ ਪਾਬੰਦੀਸ਼ੁਦਾ Asbestos ਦਾ ਖ਼ਤਰਾ ਮੁੜ ਫੈਲ ਗਿਆ ਹੈ। ਕੈਂਸਰ ਦਾ ਕਾਰਨ ਬਣਨ ਵਾਲੀ Asbestos ਹੁਣ ਬੱਚਿਆਂ ਦੇ ਖੇਡਣ ਵਾਲੀ ਰੰਗ-ਬਿਰੰਗੀ ਰੇਤ ਵਿੱਚੋਂ ਮਿਲੀ ਹੈ। ਘਰਾਂ ਤੋਂ ਇਲਾਵਾ ਕਈ ਸਕੂਲਾਂ ’ਚ ਬੱਚੇ ਇਸ ਰੇਤ ਨਾਲ ਖੇਡਦੇ ਸਨ, ਜਿਸ ਦਾ ਪ੍ਰਯੋਗ ਬੱਚਿਆਂ ਨੂੰ sensory play ਖਿਡਾਉਣ ਵਿੱਚ ਹੁੰਦਾ ਹੈ।

ਇਸ recall ਤੋਂ ਬਾਅਦ ਦੇਸ਼ ਭਰ ਵਿੱਚ 17 ਸਕੂਲ Asbestos ਵਾਲੀ ਰੇਤ ਹਟਾਉਣ ਲਈ ਬੰਦ ਕਰ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਇੱਕ ਬ੍ਰਿਸਬੇਨ ਦਾ ਸਕੂਲ ਵੀ ਸ਼ਾਮਲ ਸੀ। ਸਾਊਥ ਆਸਟ੍ਰੇਲੀਆ ਦੇ 100 ਸਕੂਲਾਂ ’ਚ ਵੀ Asbestos ਨਾਲ ਜੁੜੀ ਰੰਗ-ਬਿਰੰਗੀ ਰੇਤ ਵਾਲੇ ਉਤਪਾਦ ਮਿਲੇ ਹਨ ਜਿਨ੍ਹਾਂ ਨੂੰ ਹਟਾਉਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਮਹਾਂਮਾਰੀ ਵਿਗਿਆਨੀ ਪ੍ਰੋਫੈਸਰ Martyn Kirk ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਸਿਹਤ ਦਾ ਜੋਖਮ ‘ਬਹੁਤ ਘੱਟ’ ਹੈ। ਉਨ੍ਹਾਂ ਇਹ ਨੋਟ ਕੀਤਾ ਕਿ ਰੇਤ ਵਿੱਚੋਂ Asbestos ਦੇ ਹਵਾ ਵਿੱਚ ਫੈਲਣ ਦੀ ਸੰਭਾਵਨਾ ਨਹੀਂ ਹੈ ਅਤੇ ਐਕਸਪੋਜਰ ਸੰਖੇਪ ਸੀ। ਅੱਠ ਸਕੂਲਾਂ ਵਿੱਚ ਹਵਾ ਦੀ ਜਾਂਚ ਵਿੱਚ Asbestos ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ, ਅਤੇ ਹੋਰ ਨਤੀਜੇ ਸਪੱਸ਼ਟ ਹੋਣ ਦੀ ਉਮੀਦ ਹੈ। ਹਾਲਾਂਕਿ ਸਕੂਲ ਮੁੜ ਖੁੱਲ੍ਹਣਾ ਵੀ ਸ਼ੁਰੂ ਹੋ ਗੲ ਹਨ। ਫਲੋਰੀ ਪ੍ਰਾਇਮਰੀ ਸਕੂਲ ਆਪਣੇ ਮੇਲੇ ਦੀ ਮੇਜ਼ਬਾਨੀ ਕਰਨ ਲਈ ਜਲਦੀ ਦੁਬਾਰਾ ਖੁੱਲ੍ਹ ਗਿਆ। ACT ਵਿੱਚ ਕੈਂਪਬੈਲ ਪ੍ਰਾਇਮਰੀ ਸਕੂਲ ਵੀ ਦੁਬਾਰਾ ਖੁੱਲ੍ਹ ਗਿਆ ਹੈ। ਮਾਪਿਆਂ ਨੂੰ ਰਾਹਤ ਮਿਲੀ ਅਤੇ ਉਮੀਦ ਹੈ ਕਿ ਸਾਰੇ ਸਕੂਲ ਸੋਮਵਾਰ ਤੱਕ ਕਲਾਸਾਂ ਦੁਬਾਰਾ ਸ਼ੁਰੂ ਕਰ ਦੇਣਗੇ।

ਬੱਚਿਆਂ ਦੇ ਖੇਡਣ ਵਾਲੀ ਰੰਗ-ਬਿਰੰਗੀ ਰੇਤ ਦੀ recall ਸ਼ੁਰੂ

ਕਲ Officeworks ਤੋਂ ਬਾਅਦ ਅੱਜ Kmart ਨੇ ਵੀ ਆਪਣੇ ਕਈ ਰੰਗ-ਬਿਰੰਗੀ ਰੇਤ ਵਾਲੇ ਉਤਪਾਦ ACCC ਦੀ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ recall ਕਰ ਲਏ ਗਏ ਹਨ, ਜਿਨ੍ਹਾਂ ਦਾ ਕਸਟਮਰਜ਼ੀ ਨੂੰ ਪੂਰਾ ਰੀਫ਼ੰਡ ਵੀ ਮਿਲੇਗਾ। Kmart ਨੇ 14-piece Sand Castle Building Set ਅਤੇ ਨੀਲੇ, ਹਰੇ ਤੇ ਗੁਲਾਬੀ ਰੰਗ ਦੇ tubs of magic sand ਨੂੰ recall ਕੀਤਾ ਹੈ। ਜਦਕਿ Officeworks ਨੇ Kadink Decorative Sand 10g six-pack ਨੂੰ recall ਕੀਤਾ ਸੀ।

ਰੰਗ-ਬਿਰੰਗੀ ਰੇਤ ਵਾਲੇ ਉਤਪਾਦ ਖ਼ਰੀਦ ਚੁੱਕੇ ਲੋਕਾਂ ਨੂੰ ਇਹ ਹੋਰ ਨਾ ਵਰਤਣ ਲਈ ਕਿਹਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਰੇਤ ਨੂੰ ਕੂੜੇ ’ਚ ਸੁੱਟਣ ਦੀ ਬਜਾਏ ਇਸ ਨੂੰ ਮਾਸਕ ਲਗਾ ਕੇ ਅਤੇ ਡਿਸਪੋਜ਼ੇਬਲ ਗਲਵਜ਼ ਪਾ ਕੇ ਠਹੀ ਢੰਗ ਨਾਲ ਸਿਰਫ਼ ਡਿਸਪੋਜ਼ ਕਰਨ ਲਈ ਅਧਿਕਾਰਤ ਥਾਵਾਂ ’ਤੇ ਹੀ ਸੁੱਟਣਾ ਚਾਹੀਦਾ ਹੈ। ਇਨ੍ਹਾਂ ਥਾਵਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ : https://www.asbestossafety.gov.au/who-contact/search-disposal-facilities