ਮੈਲਬਰਨ : ਆਸਟ੍ਰੇਲੀਆ ਦੇ Mildura ਟਾਊਨ ’ਚ ਸਥਿਤ Victorian School of Languages Punjabi ਦੇ ਬੱਚਿਆਂ ਨੇ Chaffey School Mildura ’ਚ ਮੰਗਲਵਾਰ (12 ਨਵੰਬਰ 2025) ਨੂੰ ਆਪਣਾ ਸਾਲਾਨਾ ਸਮਾਗਮ ਮਨਾਇਆ। ਆਸਟ੍ਰੇਲੀਆ ’ਚ ਪੰਜਾਬੀ ਮਾਂ-ਬੋਲੀ ਦੇ ਵਧਦੇ ਮਾਣ ਨੂੰ ਦਰਸਾਉਂਦਿਆਂ ਬੱਚਿਆਂ ਨੇ ਭਾਸ਼ਾ ਕੋਆਰਡੀਨੇਟਰ ਗਗਨਦੀਪ ਕੌਰ ਦੀ ਅਗਵਾਈ ’ਚ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਇਸ ਸਮਾਗਮ ਨੂੰ ਭਾਸ਼ਾ ਕੋਆਰਡੀਨੇਟਰ ਗਗਨਦੀਪ ਕੌਰ ਨੇ ਹੋਰ ਪੰਜਾਬੀ ਅਧਿਆਪਕ ਕੁਲਜਿੰਦਰ ਕੌਰ, ਸਿਮਰਤ ਕੌਰ ਗਰੇਵਾਲ ਨਾਲ ਮਿਲ ਕੇ ਕਰਵਾਇਆ ਸੀ। Victorian School of Languages ਦੇ ਸਹਾਇਕ ਪ੍ਰਿੰਸੀਪਲ, Joe Tosic ਅਤੇ ਸੈਂਟਰ ਏਰੀਆ ਮੈਨੇਜਰ, Antonella Cicero ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਮੈਲਬਰਨ ਤੋਂ ਆਏ।
Mildura ਦੇ ਮਾਣਯੋਗ ਡਿਪਟੀ ਮੇਅਰ Helen Healy ਅਤੇ MRCC ਕਮਿਊਨਿਟੀ ਸਿਹਤ ਅਤੇ ਤੰਦਰੁਸਤੀ ਦੇ ਪ੍ਰਤੀਨਿਧੀ, Tracey McNee ਵੀ ਇਸ ਸਮਾਗਮ ਮੌਕੇ ਹਾਜ਼ਰ ਰਹੇ ਅਤੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਬਹੁਤ ਸਾਰੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਅਤੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਨ ਲਈ ਸੱਭਿਆਚਾਰ, ਗਤੀਵਿਧੀਆਂ ਪੇਸ਼ ਕੀਤੀਆਂ।





