Australia ਦੇ ਵੱਡੇ ਸ਼ਹਿਰਾਂ ’ਚ Affordable ਘਰ ਹੋਏ ਸੁਪਨਾ!

ਮੈਲਬਰਨ : ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ — Sydney, Melbourne ਤੇ Brisbane — ਵਿੱਚ ਘਰ ਖਰੀਦਣਾ ਆਮ ਪਰਿਵਾਰਾਂ ਲਈ ਹੋਰ ਮੁਸ਼ਕਲ ਬਣਦਾ ਜਾ ਰਿਹਾ ਹੈ। ਤਾਜ਼ਾ ਡਾਟਾ ਮੁਤਾਬਕ, ਘਰ ਖਰੀਦਣ ਵਾਲੇ ਖਰੀਦਦਾਰ ਉਹ ਪ੍ਰਾਪਰਟੀ ਲੱਭ ਰਹੇ ਹਨ ਜੋ ਔਸਤ ਲਿਸਟਿੰਗ ਕੀਮਤ ਤੋਂ ਲਗਭਗ 3 ਲੱਖ ਡਾਲਰ ਘੱਟ ਹੋਣ।

ਮਾਹਰ ਕਹਿੰਦੇ ਹਨ ਕਿ affordability gap ਲਗਾਤਾਰ ਵੱਧ ਰਿਹਾ ਹੈ, ਖ਼ਾਸ ਕਰਕੇ city centres ਨੇੜੇ ਜਿੱਥੇ ਘਰਾਂ ਦੀਆਂ ਕੀਮਤਾਂ ਤੇ ਰਿਹਾਇਸ਼ ਦੀ ਮੰਗ ਦੋਵੇਂ ਚੜ੍ਹਦੇ ਜਾ ਰਹੇ ਹਨ। ਹਾਲਾਤ ਇੰਨੇ ਤਣਾਅਪੂਰਨ ਹਨ ਕਿ ਕਈ first-home buyers ਤਾਂ outer suburbs ਜਾਂ regional towns ਵੱਲ ਮੁੜ ਰਹੇ ਹਨ। ਪਰ ਉੱਥੇ ਵੀ rental prices ਵਧਣ ਕਰਕੇ ਦਬਾਅ ਜਾਰੀ ਹੈ।

Economists ਚੇਤਾਵਨੀ ਦੇ ਰਹੇ ਹਨ ਕਿ ਜੇ interest rates ਹਾਲੇ ਵੀ ਉੱਚੇ ਰਹੇ, ਤਾਂ housing market ਵਿੱਚ entry-level ਖਰੀਦਦਾਰਾਂ ਲਈ ਹਾਲਾਤ ਹੋਰ ਵੀ ਔਖੇ ਹੋ ਸਕਦੇ ਹਨ।