ਆਸਟ੍ਰੇਲੀਆ ਨੇ ਗ਼ੈਰ-ਨਾਗਰਿਕਾਂ ਨੂੰ Nauru ਡਿਪੋਰਟ ਕਰਨਾ ਸ਼ੁਰੂ ਕੀਤਾ

ਮੈਲਬਰਨ : ਆਸਟ੍ਰੇਲੀਆ ਨੇ 2.5 ਬਿਲੀਅਨ ਡਾਲਰ ਦੇ ਗੁਪਤ 30 ਸਾਲਾਂ ਦੇ ਮੁੜ ਵਸੇਬੇ ਦੇ ਸਮਝੌਤੇ ਦੇ ਤਹਿਤ ਗੈਰ-ਨਾਗਰਿਕਾਂ ਨੂੰ Nauru ਭੇਜਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 3 ਲੋਕਾਂ ਨੂੰ ਪਹਿਲਾਂ ਹੀ Nauru ਭੇਜ ਦਿੱਤਾ ਗਿਆ ਹੈ ਅਤੇ 8 ਹੋਰਾਂ ਨੂੰ ਭੇਜਣ ਦੀ ਤਿਆਰੀ ਹੈ। ਇਸ ਸਮਝੌਤੇ ਹੇਠ NZYQ ਸਮੂਹ ਵਜੋਂ ਜਾਣੇ ਜਾਂਦੇ ਲਗਭਗ 350 ਲੋਕਾਂ ਨੂੰ ਟਾਪੂ ਦੇਸ਼ ਭੇਜਿਆ ਜਾਵੇਗਾ ਜੋ ਚਰਿੱਤਰ ਟੈਸਟਾਂ ਵਿੱਚ ਅਸਫਲ ਰਹੇ ਹਨ। ਦਰਅਸਲ ਇਹ ਲੋਕ ਆਸਟ੍ਰੇਲੀਆ ’ਚ ਅਪਰਾਧਾਂ ਦੀ ਸਜ਼ਾ ਕੱਟ ਚੁੱਕੇ ਗ਼ੈਰ-ਨਾਗਰਿਕ ਹਨ ਜਿਨ੍ਹਾਂ ਨੂੰ ਆਪਣੇ ਜੱਦੀ ਦੇਸ਼ਾਂ ਵਿੱਚ ਵਾਪਸ ਵੀ ਨਹੀਂ ਭੇਜਿਆ ਜਾ ਸਕਦਾ। ਪਹਿਲਾਂ ਇਹ ਜੇਲ੍ਹ ’ਚ ਬੰਦ ਸਨ ਜਿਨ੍ਹਾਂ ਨੂੰ ਅਦਾਲਤ ਇਸ ਕਾਰਨ ਛੱਡਣ ਲਈ ਕਿਹਾ ਸੀ ਕਿ ਕਿਸੇ ਨੂੰ ਅਣਮਿੱਥੇ ਸਮੇਂ ਲਈ ਜੇਲ੍ਹ ਅੰਦਰ ਨਹੀਂ ਰੱਖਿਆ ਜਾ ਸਕਦਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਾਲਾਂ ਤੋਂ ਪਰਿਵਾਰਾਂ ਨਾਲ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਇਸ ਪ੍ਰਕਿਰਿਆ ਦੀ ਪੱਖਪਾਤੀ ਹੋਣ ਦੇ ਦੇਸ਼ਾਂ ਅਤੇ ਪਾਰਦਰਸ਼ਤਾ ਦੀ ਘਾਟ ਕਾਰਨ ਆਲੋਚਨਾ ਵੀ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਸਰਕਾਰ ਦਾ ਦਾਅਵਾ ਹੈ ਕਿ ਡਿਪੋਰਟ ਕੀਤੇ ਗਏ ਲੋਕਾਂ ਨੂੰ ਰਿਹਾਇਸ਼, ਸਿਹਤ ਸੰਭਾਲ ਅਤੇ ਕੰਮ ਦੇ ਅਧਿਕਾਰ ਮਿਲਣਗੇ, ਜਦੋਂ ਕਿ Nauru ਨੂੰ ਵਿੱਤੀ ਸਹਾਇਤਾ ਮਿਲੇਗੀ। ਦੇਸ਼ ਨਿਕਾਲੇ ਵਿਰੁੱਧ ਕਾਨੂੰਨੀ ਚੁਣੌਤੀਆਂ ਵੀ ਚੱਲ ਰਹੀਆਂ ਹਨ।