ਮੈਲਬਰਨ : 2025 ਵਿੱਚ ਵੀ ਆਸਟ੍ਰੇਲੀਆ ਦੀਆਂ ਕੈਪੀਟਲ ਸਿਟੀਜ਼ ਵਿੱਚ ਇੱਕ ਅਪਾਰਟਮੈਂਟ ਖਰੀਦਣਾ ਘੱਟ ਬਜਟ ਵਾਲੇ ਖਰੀਦਦਾਰਾਂ ਲਈ ਸੰਭਵ ਬਣਿਆ ਹੋਇਆ ਹੈ। ਖ਼ਾਸਕਰ ਉਹ ਜੋ ਸ਼ਹਿਰ ਦੇ ਕੇਂਦਰਾਂ ਤੋਂ ਦੂਰ ਰਹਿਣ ਲਈ ਤਿਆਰ ਹਨ। Domain ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਹਰ ਸਟੇਟ ਦੀ ਕੈਪੀਟਨ ਵਿੱਚ ਸਭ ਤੋਂ ਕਿਫਾਇਤੀ ਸਬਅਰਬ ਸਾਹਮਣੇ ਆਏ ਹਨ, ਜਿਨ੍ਹਾਂ ’ਚ ਕੀਮਤਾਂ ਸ਼ਹਿਰ ਦੀਆਂ ਔਸਤ ਕੀਮਤਾਂ ਮੁਕਾਬਲੇ ਕਾਫ਼ੀ ਘੱਟ ਹਨ।
- ਸਿਡਨੀ ਦਾ ਸਭ ਤੋਂ ਸਸਤਾ ਸਬਅਰਬ Mount Druitt ਹੈ, ਜੋ ਕਿ CBD ਤੋਂ 35 ਕਿਲੋਮੀਟਰ ਪੱਛਮ ਵਿੱਚ ਹੈ, ਜਿਸ ਦੀ ਔਸਤ ਯੂਨਿਟ ਕੀਮਤ 420,000 ਡਾਲਰ ਹੈ। ਸਿਡਨੀ ’ਚ ਔਸਤ ਯੂਨਿਟ 840,422 ਡਾਲਰ ਹੈ।
- ਮੈਲਬਰਨ ਦੀ ਗੱਲ ਕਰੀਏ ਤਾਂ Albion ’ਚ ਯੂਨਿਟ ਦੀ ਔਸਤ ਕੀਮਤ 281,000 ਡਾਲਰ ਹੈ ਜੋ ਦੇਸ਼ ਅੰਦਰ ਸਭ ਤੋਂ ਘੱਟ ਹੈ। ਇੱਥੇ ਪੁਰਾਣੇ ਇੱਕ ਬੈਡਰੂਮ ਵਾਲੇ ਯੂਨਿਟ 220,000 ਡਾਲਰ ਦੇ ਵੀ ਮਿਲ ਰਹੇ ਹਨ।
- ਬ੍ਰਿਸਬੇਨ ਦੇ Beenleigh ਵਿੱਚ ਔਸਤ ਯੂਨਿਟ ਦੀ ਕੀਮਤ 506,000 ਡਾਲਰ ਹੈ। ਇੱਥੇ ਕੀਮਤਾਂ ਵਿੱਚ 31.4٪ ਦਾ ਵਾਧਾ ਵੇਖਿਆ ਗਿਆ ਹੈ, ਫਿਰ ਵੀ 1980 ਦੇ ਦਹਾਕੇ ਦੀ ਸ਼ੈਲੀ ਦੇ ਦੋ-ਬੈਡਰੂਮ ਯੂਨਿਟ 600,000 ਡਾਲਰ ਤੋਂ ਘੱਟ ’ਤੇ ਮਿਲ ਜਾਂਦੇ ਹਨ।
- ਐਡੀਲੇਡ ਵਿੱਚ, Tonsley 500,000 ਡਾਲਰ ਤੋਂ ਘੱਟ ਕੀਮਤ ਵਿੱਚ ਆਧੁਨਿਕ ਇੱਕ ਬੈਡਰੂਮ ਅਪਾਰਟਮੈਂਟ ਦੀ ਪੇਸ਼ਕਸ਼ ਕਰਦਾ ਹੈ, ਜਿਸ ਦਾ ਸਬਅਰਬ ਔਸਤ 437,500 ਡਾਲਰ ਹੈ।
- ਪਰਥ ਦਾ Glendalough, CBD ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ’ਤੇ ਹੈ, ਜਿੱਥੇ ਪੁਰਾਣੇ ਦੋ-ਬੈਡਰੂਮ ਯੂਨਿਟ ਲਗਭਗ 400,000 ਡਾਲਰ ਦੇ ਹਨ।
- ਕੈਨਬਰਾ ਤੋਂ ਸਿਰਫ਼ 10 ਕਿਲੋਮੀਟਰ ਦੂਰ Gungahlin ਵਿੱਚ ਯੂਨਿਟ ਆਧੁਨਿਕ ਇੱਕ ਅਤੇ ਦੋ ਬੈਡਰੂਮ ਯੂਨਿਟ 450,000 ਡਾਲਰ ਦਾ ਹੈ।
- ਹੋਬਾਰਟ ਦਾ Sandy Bay ਸ਼ਹਿਰ ਦਾ ਸਭ ਤੋਂ ਸਸਤਾ ਇਲਾਕਾ ਹੋਣ ਦੇ ਬਾਵਜੂਦ, ਇੱਥੇ ਰੇਨੋਵੇਟਿਡ ਅਤੇ ਸਮੁੰਦਰ ਦੇ ਦ੍ਰਿਸ਼ਾਂ ਵਾਲੇ ਯੂਨਿਟ 646,750 ਡਾਲਰ ਦੇ ਮਿਲਦੇ ਹਨ।
- ਡਾਰਵਿਨ ਸਭ ਤੋਂ ਕਿਫਾਇਤੀ ਕੈਪੀਟਲ ਸਿਟੀ ਬਣੀ ਹੋਈ ਹੈ, Millner ’ਚ ਯੂਨਿਟਾਂ ਦੀ ਔਸਤ ਕੀਮਤ 320,000 ਡਾਲਰ ਹੈ।
ਕੁੱਲ ਮਿਲਾ ਕੇ, ਬਾਹਰੀ ਸਬਅਰਬਸ ਵਿੱਚ ਕਿਫਾਇਤੀ ਸਭ ਤੋਂ ਮਜ਼ਬੂਤ ਹੈ, ਪੁਰਾਣੀਆਂ ਜਾਂ ਮਾਮੂਲੀ ਯੂਨਿਟਸ ਪੂਰੇ ਆਸਟ੍ਰੇਲੀਆ ਵਿੱਚ ਖਰੀਦਦਾਰਾਂ ਲਈ ਦਾਖਲਾ-ਪੱਧਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ।





