ਮੈਲਬਰਨ : ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਝੂਠੀ ਖ਼ਬਰ ਤੇਜ਼ੀ ਨਾਲ ਫੈਲੀ ਕਿ ਡਰਾਈਵਰਾਂ ਨੂੰ ਆਪਣੀ ਕਾਰ ਦੀ headlights ਹਰ ਵੇਲੇ ਚਾਲੂ ਰੱਖਣੀ ਪਵੇਗੀ, ਨਹੀਂ ਤਾਂ $250 ਜੁਰਮਾਨਾ ਹੋਵੇਗਾ। ਪਰ ਅਧਿਕਾਰਤ ਤੌਰ ’ਤੇ ਇਹ ਦਾਅਵਾ ਗਲਤ ਅਤੇ AI-generated ਸਾਬਤ ਹੋਇਆ ਹੈ।
ਗੂਗਲ ਸਰਚ ਅਤੇ ਕੁਝ ਵੈਬਸਾਈਟਾਂ ’ਤੇ ਆਈ ਇਸ ਜਾਣਕਾਰੀ ਦੀ ਕੋਈ ਕਾਨੂੰਨੀ ਬੁਨਿਆਦ ਨਹੀਂ। ਟਰੈਫਿਕ ਅਥਾਰਟੀਜ਼ ਮੁਤਾਬਕ headlights ਸਿਰਫ਼ ਰਾਤ ਜਾਂ ਘੱਟ ਦਿੱਖ ਵਾਲੇ ਸਮੇਂ ਵਿੱਚ ਹੀ ਲਾਜ਼ਮੀ ਹਨ।
ਇਹ ਘਟਨਾ ਦਰਸਾਉਂਦੀ ਹੈ ਕਿ AI-ਤਕਨਾਲੋਜੀ ਨਾਲ ਬਣੀ misinformation ਕਿੰਨੀ ਤੇਜ਼ੀ ਨਾਲ ਲੋਕਾਂ ਨੂੰ ਗੁੰਮਰਾਹ ਕਰ ਸਕਦੀ ਹੈ। ਮੀਡੀਆ ਅਤੇ ਪੱਤਰਕਾਰਾਂ ਲਈ ਇਹ ਚੇਤਾਵਨੀ ਹੈ ਕਿ ਹਰ ਖ਼ਬਰ ਦੀ ਤਸਦੀਕ (verification) ਬਿਨਾਂ ਉਸ ਨੂੰ ਸਾਂਝਾ ਨਾ ਕੀਤਾ ਜਾਵੇ।





