ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਮਨੁੱਖ ਰਹਿਤ ਏਅਰਕ੍ਰਾਫਟ ਸਿਸਟਮ (UAS) ਬਣਾਉਣ ਵਿੱਚ ਸਹਿਯੋਗ ਕਰਨਗੇ। ਦੋਹਾਂ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਵਿਚਕਾਰ ਕੈਨਬਰਾ ਵਿੱਚ ਫੌਜ ਤੋਂ ਫੌਜ ਸਟਾਫ ਸੰਵਾਦ ਦੌਰਾਨ ਇਸ ਗੱਲ ’ਤੇ ਸਹਮਿਤੀ ਬਣੀ। ਗੱਲਬਾਤ ਵਿੱਚ ਜਲ-ਥਲ-ਸਥਲ ਸੰਚਾਲਨ ਅਤੇ ਮਨੁੱਖ ਰਹਿਤ ਏਅਰਕ੍ਰਾਫਟ ਸਿਸਟਮ (UAS) ਵਿੱਚ ਸਹਿਯੋਗ ਦੇ ਨਵੇਂ ਖੇਤਰਾਂ ਦੀ ਪੜਚੋਲ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਭਾਰਤੀ ਫੌਜ ਤੋਂ ਇਲਾਵਾ ਡਾਇਰੈਕਟੋਰੇਟ ਜਨਰਲ ਆਫ ਪਬਲਿਕ ਇਨਫਰਮੇਸ਼ਨ (ADGPI) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰ ਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ, ‘‘ਭਾਰਤ-ਆਸਟ੍ਰੇਲੀਆ ਫ਼ੌਜ ਤੋਂ ਫ਼ੌਜ ਵਾਰਤਾ 29-31 ਅਕਤੂਬਰ 2025 ਤੱਕ ਕੈਨਬਰਾ ਵਿੱਚ ਕੀਤੀ ਗਈ। ਵਿਚਾਰ-ਵਟਾਂਦਰੇ ਵਿੱਚ ਫੌਜ ਤੋਂ ਫ਼ੌਜ ਤੋਂ ਫ਼ੌਜ ਦੇ ਦੇ ਵਧਦੇ ਸਹਿਯੋਗ ’ਤੇ ਧਿਆਨ ਕੇਂਦਰਿਤ ਕੀਤਾ ਗਿਆ, ਜਲ-ਥਲ ਮੁਹਿੰਮਾਂ ਅਤੇ ਮਨੁੱਖ ਰਹਿਤ ਏਅਰਕ੍ਰਾਫਟ ਪ੍ਰਣਾਲੀਆਂ ਵਿੱਚ ਸਹਿਯੋਗ ਦੇ ਨਵੇਂ ਖੇਤਰਾਂ ਦੀ ਖੋਜ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ। ਦੋਵਾਂ ਧਿਰਾਂ ਨੇ ਖੇਤਰੀ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਭਾਰਤੀ ਵਫ਼ਦ ਨੇ ਆਸਟ੍ਰੇਲੀਅਨ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਇਲ ਮਿਲਟਰੀ ਕਾਲਜ ਡੰਟਰੂਨ ਦਾ ਦੌਰਾ ਕੀਤਾ।’’
ਇਸ ਤੋਂ ਪਹਿਲਾਂ ਵੀਰਵਾਰ ਨੂੰ ਦੋਵਾਂ ਦੇਸ਼ਾਂ ਨੇ ਕੈਨਬਰਾ ’ਚ ਅੱਤਵਾਦ ਵਿਰੋਧੀ ਸੰਯੁਕਤ ਕਾਰਜ ਸਮੂਹ (JWS) ਦੀ 15ਵੀਂ ਬੈਠਕ ਵੀ ਸਮਾਪਤ ਕੀਤੀ, ਜਿਸ ‘ਚ ਕੱਟੜਪੰਥੀ ਅਤੇ ਅੱਤਵਾਦ ਨਾਲ ਨਜਿੱਠਣ ‘ਚ ਸਹਿਯੋਗ ਵਧਾਉਣ ਦੇ ਤਰੀਕਿਆਂ ‘ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਉੱਭਰ ਰਹੇ ਘਰੇਲੂ, ਖੇਤਰੀ ਅਤੇ ਅੰਤਰਰਾਸ਼ਟਰੀ ਅੱਤਵਾਦ ਦੇ ਦ੍ਰਿਸ਼ ‘ਤੇ ਚਰਚਾ ਕੀਤੀ ਅਤੇ ਅੱਤਵਾਦ ਵਿਰੋਧੀ, ਕਾਨੂੰਨ ਲਾਗੂ ਕਰਨ, ਨਿਆਂਇਕ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਵਿੱਚ ਸਹਿਯੋਗ ਦੇ ਵੱਖ-ਵੱਖ ਖੇਤਰਾਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।





