ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ Environment Protection and Biodiversity Conservation (EPBC) Act ਵਿੱਚ ਸੁਧਾਰਾਂ ਲਈ ਨਵਾਂ reform bill ਸੰਸਦ ਵਿੱਚ ਪੇਸ਼ ਕੀਤਾ ਹੈ। ਇਸ ਬਿੱਲ ਦਾ ਮਕਸਦ ਪਰਿਆਵਰਣ ਸੁਰੱਖਿਆ ਅਤੇ ਵਿਕਾਸ ਪ੍ਰਕਿਰਿਆ ਵਿਚ ਸੰਤੁਲਨ ਲਿਆਉਣਾ ਹੈ, ਪਰ ਇਸ ’ਤੇ ਤਿੱਖੀ ਚਰਚਾ ਚੱਲ ਰਹੀ ਹੈ।
ਕਿਉਂ ਮਹੱਤਵਪੂਰਨ ਹੈ:
- ਇਹ ਬਦਲਾਅ land-use, mining, infrastructure development ਅਤੇ housing approvals ’ਤੇ ਸਿੱਧਾ ਅਸਰ ਪਾਏਗਾ।
- Developers, councils, contractors ਅਤੇ regional workers ਲਈ ਨਵੇਂ compliance rules ਨਾਲ ਪ੍ਰਾਜੈਕਟਾਂ ਦੀ cost ਅਤੇ timeline ਦੋਵੇਂ ਬਦਲ ਸਕਦੀਆਂ ਹਨ।
- ਸਰਕਾਰ ਦਾ ਕਹਿਣਾ ਹੈ ਕਿ ਇਹ ਬਿੱਲ “stronger environment, faster decisions” ਦੀ ਨੀਤੀ ਤਹਿਤ ਹੈ, ਪਰ ਵਿਰੋਧੀ ਧਿਰ ਇਸ ਨੂੰ loopholes ਨਾਲ ਭਰਪੂਰ ਕਹਿ ਰਹੀ ਹੈ।





