ਮੈਲਬਰਨ : ਸਕੂਲਾਂ ਵਿੱਚ bullying ਨੂੰ ਰੋਕਣ ਲਈ ਆਸਟ੍ਰੇਲੀਆ ਸਰਕਾਰ ਨੇ 10 ਮਿਲੀਅਨ ਡਾਲਰ ਦੀ ਇੱਕ ਯੋਜਨਾ ਤਿਆਰ ਕੀਤੀ ਹੈ। ਨਵੀਂ ਰਣਨੀਤੀ ਅਨੁਸਾਰ ਸਕੂਲਾਂ ਨੂੰ 48 ਘੰਟਿਆਂ ਦੇ ਅੰਦਰ bullying ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਦੀ ਜ਼ਰੂਰਤ ਪਵੇਗੀ। ਯੋਜਨਾ ਵਿੱਚ ਅਧਿਆਪਕਾਂ ਲਈ ਪੀੜਤ ਬੱਚਿਆਂ ਨੂੰ ਬਚਾਉਣ ਲਈ ਸਿਖਲਾਈ, ਕੇਂਦਰੀਕ੍ਰਿਤ ਸਰੋਤ, ਅਤੇ ਤੇਜ਼ ਅਨੁਸ਼ਾਸਨੀ ਪ੍ਰੋਟੋਕੋਲ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 53٪ ਤੋਂ ਵੱਧ ਸਕੂਲੀ ਬੱਚੇ ਆਸਟ੍ਰੇਲੀਆਈ ਸਾਈਬਰ bullying ਦੀ ਰਿਪੋਰਟ ਕਰਦੇ ਹਨ, ਅਤੇ ਚਾਰ ਵਿੱਚੋਂ ਇੱਕ ਵਿਦਿਆਰਥੀ ਨਿਯਮਤ bullying ਦਾ ਸਾਹਮਣਾ ਕਰਦਾ ਹੈ। ਸਰਕਾਰ ਦੀ ਨਵੀਂ ਪਹਿਲ ਡੀਪਫੇਕ ਨਾਲ bullying ਸਮੇਤ ਵੱਧ ਰਹੀਆਂ ਚਿੰਤਾਵਾਂ ਨਾਲ ਨਜਿੱਠਦ ਲਈ ਹੈ, ਅਤੇ ਇਸ ਦਾ ਉਦੇਸ਼ ਸਕੂਲਾਂ ਨੂੰ ਸਾਧਨਾਂ ਅਤੇ ਸਿਖਲਾਈ ਨਾਲ ਸ਼ਕਤੀਸ਼ਾਲੀ ਬਣਾਉਣਾ ਹੈ। ਸਿੱਖਿਆ ਮੰਤਰੀ Jason Clare ਕਿਸੇ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਦਖਲਅੰਦਾਜ਼ੀ ਅਤੇ ਮਾਪਿਆਂ ਦੀ ਸ਼ਮੂਲੀਅਤ ’ਤੇ ਜ਼ੋਰ ਦਿੰਦੇ ਹਨ। ਇਹ ਰਣਨੀਤੀ ਆਉਣ ਵਾਲੀ 16 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਦੇ ਪ੍ਰਯੋਗ ਉਤੇ ਪਾਬੰਦੀ ਦੇ ਨਾਲ ਵੀ ਮੇਲ ਖਾਂਦੀ ਹੈ, ਜਿਸ ਨਾਲ ਆਨਲਾਈਨ ਦੁਰਵਿਵਹਾਰ ਨੂੰ ਰੋਕਣ ਦੀ ਉਮੀਦ ਕੀਤੀ ਜਾਂਦੀ ਹੈ।