ਨਵੀਂ ਦਿੱਲੀ : 2025 ਲਈ ਆਸਟ੍ਰੇਲੀਆ ਦਾ Subclass 494 Skilled Employer-Sponsored Regional (Provisional) ਵੀਜ਼ਾ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਲਈ ਐਪਲੀਕੇਸ਼ਨਜ਼ ਖੁੱਲ੍ਹ ਚੁੱਕੀਆਂ ਹਨ। ਇਹ ਵੀਜ਼ਾ ਰੀਜਨਲ (ਪੇਂਡੂ) ਇਲਾਕਿਆਂ ਦੇ ਵਿਕਾਸ ’ਚ ਯੋਗਦਾਨ ਪਾਉਣ ਵਾਲਿਆਂ ਤਿਆਰ ਕੀਤਾ ਗਿਆ ਹੈ ਜੋ ਰੀਜਨਲ (ਪੇਂਡੂ) ਇਲਾਕਿਆਂ ਵਿੱਚ ਸਕਿੱਲਰਡ ਵਰਕਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੰਜ ਸਾਲਾਂ ਦੇ ਕੰਮ ਦਾ ਮੌਕਾ ਪ੍ਰਦਾਨ ਕਰਦਾ ਹੈ।
ਐਪਲੀਕੈਂਟ ਕੋਲ ਕਿਸੇ ਮਨਜ਼ੂਰਸ਼ੁਦਾ ਰੀਜਨਲ ਇੰਪਲਾਇਅਰ ਵੱਲੋਂ ਨੌਮੀਨੇਸ਼ਨ ਹੋਣੀ ਚਾਹੀਦੀ ਹੈ। ਉਹ ਲਾਜ਼ਮੀ ਤੌਰ ’ਤੇ 45 ਸਾਲ ਤੋਂ ਘੱਟ ਉਮਰ ਦੇ ਹੋਣੇ ਚਾਹੀਦੇ ਹਨ, ਅੰਗਰੇਜ਼ੀ ਵਿੱਚ ਨਿਪੁੰਨ ਹੋਣੇ ਚਾਹੀਦੇ ਹਨ, ਅਤੇ ਕਿਸੇ ਮਨਜ਼ੂਰਸ਼ੁਦਾ ਰੀਜਨਲ ਇੰਪਲਾਇਅਰ ਵੱਲੋਂ ਨਾਮਜ਼ਦ ਕੀਤੇ ਗਏ ਹੋਣੇ ਚਾਹੀਦੇ ਹਨ। ਇਹ ਵੀਜ਼ਾ ਸਿਹਤ ਸੰਭਾਲ, ਸਿੱਖਿਆ ਅਤੇ ਟਰੈਵਲ ਫ਼ਲੈਕਸੀਬਿਲਟੀ ਦੇ ਨਾਲ ਜੀਵਨ ਸਾਥੀ ਅਤੇ ਨਿਰਭਰ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਦੀ ਇਜਾਜ਼ਤ ਦਿੰਦਾ ਹੈ। ਰੁਜ਼ਗਾਰ ਦੇ ਤਿੰਨ ਸਾਲਾਂ ਬਾਅਦ, ਇਸ ਵੀਜ਼ਾ ਵਾਲੇ ਪਾਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦੇ ਸਕਦੇ ਹਨ। ਅਰਜ਼ੀ ਪ੍ਰਕਿਰਿਆ ਆਨਲਾਈਨ ਹੈ ਅਤੇ ਇਸ ਲਈ ਪੂਰੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।
ਹੋਰ ਜਾਣਕਾਰੀ ਲਈ ਆਸਟ੍ਰੇਲੀਆ ਸਰਕਾਰ ਦੀ ਵੈੱਬਸਾਈਟ ’ਤੇ ਜਾਓ:
https://immi.homeaffairs.gov.au/visas/getting-a-visa/visa-listing/skilled-employer-sponsored-regional-494