ਵਿਕਟੋਰੀਆ ਦੀ ਪਾਰਲੀਮੈਂਟ ’ਚ ਰੈਂਟਲ ਸੁਧਾਰ ਬਿੱਲ ਪੇਸ਼, ਜਾਣ ਟੇਨੈਂਟਸ ਨੂੰ ਕੀ ਮਿਲੇਗੀ ਰਾਹਤ

ਮੈਲਬਰਨ : ਵਿਕਟੋਰੀਆ ਦੀ ਪਾਰਲੀਮੈਂਟ ’ਚ ਨਵਾਂ ਰੈਂਟਲ ਸੁਧਾਰ ਬਿੱਲ ਪੇਸ਼ ਕਰ ਦਿੱਤਾ ਗਿਆ ਹੈ। ਬਿੱਲ ਦਾ ਉਦੇਸ਼ ਰੈਂਟ ਦੀ ਪ੍ਰੋਸੈਸਿੰਗ ਫੀਸਾਂ ‘ਤੇ ਪਾਬੰਦੀ ਲਗਾ ਕੇ ਅਤੇ 736,000 ਤੋਂ ਵੱਧ ਘਰਾਂ ਦੀ ਮਦਦ ਕਰਨ ਲਈ ਇੱਕ ਪੋਰਟੇਬਲ ਬਾਂਡ ਸਕੀਮ ਪੇਸ਼ ਕਰ ਕੇ ਟੇਨੈਂਟਸ ਦੀ ਰੱਖਿਆ ਕਰਨਾ ਹੈ। ਲੈਂਡਲਾਰਡਸ ਨੂੰ ਹੁਣ ਬਾਂਡ ਦੇ ਦਾਅਵੇ ਕਰਨ ਤੋਂ ਪਹਿਲਾਂ ਦਸਤਾਵੇਜ਼ੀ ਸਬੂਤ ਪ੍ਰਦਾਨ ਕਰਨੇ ਪੈਣਗੇ ਉਹ ਵੀ ਤਿੰਨ ਦਿਨ ਪਹਿਲਾਂ, ਜਾਂ ਉਸ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਸਾਰੇ ਰੈਂਟਲ ਐਗਰੀਮੈਂਟਸ ਲਈ ਗੈਸ ਅਤੇ ਇਲੈਕਟ੍ਰੀਕਲ ਇੰਸਪੈਕਸ਼ਨ ਵੀ ਲਾਜ਼ਮੀ ਹੋਵੇਗੀ।

ਬਿੱਲ ਰੈਂਟਲ ਸਟੈਂਡਰਡ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਜਾਂਚ ਅਤੇ ਰਿਕਾਰਡ ਰੱਖਣ ਦਾ ਵੀ ਆਦੇਸ਼ ਦਿੰਦਾ ਹੈ। ਇਹ ਤਬਦੀਲੀਆਂ ਅਣਉਚਿਤ ਬਾਂਡ ਕਟੌਤੀ ਅਤੇ ਕਿਰਾਏ ਵਿੱਚ ਵਾਧੇ ਵਰਗੇ ਆਮ ਵਿਵਾਦਾਂ ਨੂੰ ਹੱਲ ਕਰਨ ਲਈ ਹਨ। ਪ੍ਰੀਮੀਅਰ Jacinta Allan ਅਤੇ ਮੰਤਰੀ Nick Staikos ਦਾ ਕਹਿਣਾ ਹੈ ਕਿ ਸੁਧਾਰ ਕਿਰਾਏਦਾਰਾਂ ’ਤੇ ਵਿੱਤੀ ਦਬਾਅ ਨੂੰ ਘੱਟ ਕਰਦੇ ਹਨ। ਗ੍ਰੀਨਜ਼ ਨੇ ਬਿੱਲ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਉਹ ਲੈਂਡਲਾਰਡ ਅਤੇ ਟੇਨੈਂਟਸ ਵਿਚਕਾਰ ਡੂੰਘੇ ਸ਼ਕਤੀ ਅਸੰਤੁਲਨ ਨੂੰ ਦੂਰ ਕਰਨ ਲਈ ਕਿਰਾਏ ਦੇ ਕੰਟਰੋਲ ਵਰਗੀਆਂ ਅਗਲੇਰੀ ਕਾਰਵਾਈ ਦੀ ਅਪੀਲ ਕਰਦੇ ਹਨ।