SA ’ਚ ਗੁੰਮ ਹੋਏ ਚਾਰ ਸਾਲ ਦੇ Gus ਨੂੰ ਲੱਭਣ ਲਈ ਸੱਤਵੇਂ ਦਿਨ ਵੀ ਮੁਹਿੰਮ ਜਾਰੀ, ਫ਼ੌਜ ਵੀ ਹੋਈ ਭਾਲ ’ਚ ਸ਼ਾਮਲ

ਐਡੀਲੇਡ : South Australia ਦੇ ਆਉਟਬੈਕ ਖੇਤਰ ਵਿੱਚ ਲਾਪਤਾ ਚਾਰ ਸਾਲ ਦੇ ਮੁੰਡੇ ਦੀ ਭਾਲ ਲਈ ਵੱਡਾ ਖੋਜ ਅਭਿਆਨ ਚੱਲ ਰਿਹਾ ਹੈ। ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਹਵਾਈ ਮਦਦ ਤੇ ਜ਼ਮੀਨੀ ਟੀਮਾਂ ਨਾਲ Gus ਦੀ ਤਲਾਸ਼ ਕਰ ਰਹੀਆਂ ਹਨ ਜੋ ਕਈ ਦਿਨਾਂ ਤੋਂ ਸੰਪਰਕ ਤੋਂ ਬਾਹਰ ਹੈ। ਖੇਤਰ ਦੀ ਸੁੱਕੀ ਧਰਤੀ ਅਤੇ ਔਖੇ ਮੌਸਮ ਨੇ ਕਾਰਵਾਈ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। Gus ਨੂੰ ਆਖ਼ਰੀ ਵਾਰ 27 ਸਤੰਬਰ ਨੂੰ Yunta ਦੇ 40 ਕਿਲੋਮੀਟਰ ਸਾਊਥ ’ਚ ਸਥਿਤ ਆਪਣੇ ਪਰਿਵਾਰ ਦੇ ਸ਼ੀਪ ਸਟੇਸ਼ਨ ’ਚ ਰੇਤ ’ਚ ਖੇਡਦਿਆਂ ਵੇਖਿਆ ਗਿਆ ਸੀ। ਹੁਣ ਤੱਕ, Gus ਦਾ ਇਕੋ-ਇਕ ਨਿਸ਼ਾਨ ਇਕ ਪੈਰਾਂ ਦਾ ਨਿਸ਼ਾਨ ਹੈ ਜੋ ਮੰਗਲਵਾਰ ਨੂੰ ਉਸ ਥਾਂ ਤੋਂ 500 ਮੀਟਰ ਦੂਰ ਮਿਲਿਆ ਸੀ, ਜਿੱਥੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਪੁਲਿਸ ਨੇ ਕਲ ਹੀ ਉਸ ਦੀ ਤਸਵੀਰ ਜਾਰੀ ਕੀਤੀ ਹੈ। ਉਸ ਨੂੰ ਲੱਭਣ ’ਚ ਪੁਲਿਸ ਕੈਡੇਟਸ ਤੋਂ ਇਲਾਵਾ SES ਵਲੰਟੀਅਰ, trailbike ਅਤੇ ATV teams, drones, ਇੱਕ ਰਵਾਇਤੀ ਮੂਲਵਾਸੀ ਟਰੈਕਰ, ਅਤੇ ਵੱਡੀ ਗਿਣਤੀ ’ਚ ਸਮਰਪਿਤ ਕਮਿਊਨਿਟੀ ਅਤੇ ਪਰਿਵਾਰ ਦੇ ਲੋਕ ਸ਼ਾਮਲ ਹਨ। 48 ਮੈਂਬਰੀ ਆਸਟ੍ਰੇਲੀਅਨ ਫ਼ੌਜ ਦੀ ਟੀਮ ਵੀ ਅੱਜ ਸਵੇਰ ਤੋਂ ਭਾਲ ’ਚ ਲੱਗ ਗਈ ਹੈ। ਇਸ ਦੌਰਾਨ Peterborough ’ਚ ਚਾਈਨਾ ਬਾਰ ਚਲਾਉਣ ਵਾਲਾ Robert Head ਵੀ ਆਪਣੇ ਫ਼ੂਡ ਟਰੱਕ ਨਾਲ Yunta ਆ ਕੇ ਵਲੰਟੀਅਰਜ਼ ਨੂੰ ਖਾਣਾ ਦੇਣ ਦੀ ਮਦਦ ਕਰ ਰਿਹਾ ਹੈ।