ਆਸਟ੍ਰੇਲੀਆ ’ਚ ਘਰਾਂ ਦੀਆਂ ਕੀਮਤਾਂ ਦੇ ਵਾਧੇ ਨੇ ਸਤੰਬਰ ’ਚ ਤੋੜੇ ਰਿਕਾਰਡ!

ਮੈਲਬਰਨ : ਸਤੰਬਰ 2025 ਵਿੱਚ ਆਸਟ੍ਰੇਲੀਆ ਦੇ real estate market ਨੇ ਨਵਾਂ ਵਾਧਾ ਦਰਜ ਕੀਤਾ ਹੈ। ਇਸ ਮਹੀਨੇ ਦੇਸ਼ ਭਰ ਦੀ median home price ਵਿੱਚ 0.8 ਫੀਸਦੀ ਵਾਧਾ ਹੋਇਆ — ਜੋ ਪਿਛਲੇ ਇੱਕ ਸਾਲ ਦੀ ਸਭ ਤੋਂ ਉੱਚੀ ਮਹੀਨਾਵਾਰ ਵਾਧੇ ਦੀ ਦਰ ਹੈ।

ਮਾਹਿਰਾਂ ਅਨੁਸਾਰ ਇਸ ਵਾਧੇ ਦੇ ਮੁੱਖ ਕਾਰਣ ਹਨ: Reserve Bank of Australia ਵੱਲੋਂ ਕੀਤੀਆਂ ਹਾਲੀਆ ਦਰ-ਕਟੌਤੀਆਂ, ਜਿਨ੍ਹਾਂ ਨਾਲ mortgage borrowing ਆਸਾਨ ਹੋਇਆ ਹੈ, ਤੇ ਮਾਰਕੀਟ ਵਿੱਚ ਘਰਾਂ ਦੀ ਘੱਟ ਉਪਲਬਧਤਾ। ਵੱਡੇ ਸ਼ਹਿਰਾਂ Sydney ਅਤੇ Melbourne ਵਿੱਚ ਸਭ ਤੋਂ ਵੱਧ ਤੇਜ਼ੀ ਵੇਖੀ ਗਈ, ਜਿੱਥੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਤੇ upgraders ਨੇ ਜ਼ੋਰਦਾਰ ਮੰਗ ਦਰਜ ਕਰਵਾਈ।

ਪ੍ਰਾਪਰਟੀ ਰਿਸਰਚ ਫ਼ਰਮ Cotality ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਭਾਵੇਂ ਸਾਲਾਨਾ ਵਾਧਾ ਅਜੇ ਵੀ ਸੰਤੁਲਿਤ ਹੈ, ਪਰ ਇਹ ਰੁਝਾਨ ਦਸੰਬਰ ਕਵਾਰਟਰ ਵਿੱਚ ਹੋਰ ਮਜ਼ਬੂਤ ਹੋ ਸਕਦਾ ਹੈ। ਵਿਸ਼ਲੇਸ਼ਕ ਚੇਤਾਵਨੀ ਦੇ ਰਹੇ ਹਨ ਕਿ ਜੇ 2026 ਵਿੱਚ ਮੁੜ ਦਰ-ਕਟੌਤੀ ਹੋਈ ਤਾਂ ਬਿਨਾਂ ਘਰਾਂ ਦੀ supply ਵਧਾਏ, real estate affordability ਹੋਰ ਮੁਸ਼ਕਲ ਹੋ ਸਕਦੀ ਹੈ।