ਆਸਟ੍ਰੇਲੀਆ ’ਚ ਤਿੰਨ ਵਿਅਕਤੀਆਂ ਦੀ ਮੌਤ ਦਾ ਕਾਰਨ ਬਣ ਵਾਲੀ Optus ਅਪਗ੍ਰੇਡ ਦੀ ਸ਼ੁਰੂਆਤ ਭਾਰਤ ’ਚ ਹੋਈ ਸੀ

ਮੈਲਬਰਨ : ਇੱਕ ਨਵੀਂ ਮੀਡੀਆ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ’ਚ ਬੀਤੇ 18 ਸਤੰਬਰ ਨੂੰ ਐਮਰਜੈਂਸੀ ਸੇਵਾਵਾਂ ਨਾ ਮਿਲਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਦਾ ਕਾਰਨ ਬਣ ਵਾਲੀ Optus ਅਪਗ੍ਰੇਡ ਦੀ ਸ਼ੁਰੂਆਤ ਭਾਰਤ ’ਚ ਹੋਈ ਸੀ। ABC ਦੀ ਰਿਪੋਰਟ ਅਨੁਸਾਰ ਇਹ ਖ਼ੁਲਾਸਾ Optus ਨੇ ਖ਼ੁਦ ਉਸ ਕੋਲ ਕੀਤਾ ਹੈ। ਫਾਇਰਵਾਲ ਅਪਗ੍ਰੇਡ ਕਾਰਨ 18 ਸਤੰਬਰ ਨੂੰ Optus ਦੀ ‘ਟ੍ਰਿਪਲ 0’ ਸੇਵਾ 13 ਘੰਟਿਆਂ ਲਈ ਬੰਦ ਰਹੀ ਸੀ। ਕਲ CEO Stephen Rue ਨੇ ਸੇਵਾ ਬੰਦ ਹੋਣ ਲਈ ‘ਮਨੁੱਖੀ ਗ਼ਲਤੀ’ ਨੂੰ ਜ਼ਿੰਮੇਵਾਰ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਅਪਗ੍ਰੇਡ ਦੇ ਪਹਿਲੇ ਕਦਮ ‘ਟ੍ਰਿਪਲ 0’ ਕਾਲਜ਼ ਨੂੰ ਬੈਕਅੱਪ ਨੈੱਟਵਰਕ ਵਲ ਡਾਇਵਰਟ ਨਾ ਕਰਨ ਕਾਰਨ ਸੇਵਾ ਬੰਦ ਹੋਈ ਸੀ। ਉਸ ਦਿਨ ਆਸਟ੍ਰੇਲੀਆ ਅਤੇ ਭਾਰਤ ਦੇ ਚੇਨਈ ’ਚ ਸਥਿਤ Optus ਅਤੇ Nokia ਦਾ ਸਟਾਫ਼ ਅਪਗ੍ਰੇਡ ਸੰਭਾਲ ਰਿਹਾ ਸੀ। ਐਮਰਜੈਂਸੀ ਇਲਾਜ ਨਾ ਮਿਲਣ ਕਾਰਨ ਸਾਊਥ ਆਸਟ੍ਰੇਲੀਆ ਅਤੇ ਵੈਸਟਰਨ ਆਸਟ੍ਰੇਲੀਆ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਨੈਟਵਰਕ ਫ਼ੇਲ੍ਹ ਹੋਣ ਕਾਰਨ Optus ਦੀਆਂ ‘ਟ੍ਰਿਪਲ 0’ ਕਾਲਾਂ ਪ੍ਰਭਾਵਤ, ਤਿੰਨ ਮਰੀਜ਼ਾਂ ਦੀ ਹੋਈ ਮੌਤ – Sea7 Australia