ਨਵਾਂ Aged Care ਕਾਨੂੰਨ ਨਵੰਬਰ ਤੋਂ ਹੋਵੇਗਾ ਲਾਗੂ, ਅੰਤਮ ਰੂਲਜ਼ ਜਾਰੀ

ਮੈਲਬਰਨ : ਆਸਟ੍ਰੇਲੀਆ ਵਿੱਚ Aged Care Act 2024 ਨੂੰ 1 ਨਵੰਬਰ 2025 ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਬਾਰੇ ਅੰਤਮ Aged Care Rules 2025 ਜਾਰੀ ਕਰ ਦਿੱਤੇ ਗਏ ਹਨ। ਇਹ ਨਵਾਂ ਕਾਨੂੰਨ ਪੁਰਾਣੇ ਫਰੇਮਵਰਕ ਦੀ ਥਾਂ ਲਏਗਾ ਅਤੇ ਵੱਡੇ ਬਦਲਾਅ ਲਿਆਵੇਗਾ। ਜਿਸ ਵਿੱਚ ਬਜ਼ੁਰਗਾਂ ਦੇ ਵਧੇਰੇ ਹੱਕ, ਨਵੀਆਂ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਨਾਲ ਨਾਲ ਨਵੀਂ ਪਹੁੰਚ ਤੇ ਅਸੈਸਮੈਂਟ ਸਿਸਟਮ ਸ਼ਾਮਲ ਹੋਵੇਗੀ।

ਇਹ ਸੁਧਾਰ ਬਜ਼ੁਰਗਾਂ ਦੀ ਦੇਖਭਾਲ ’ਚ ਪਾਰਦਰਸ਼ਤਾ ਤੇ ਜ਼ਿੰਮੇਵਾਰੀ ਵਧਾਉਣ ਲਈ ਕੀਤੇ ਗਏ ਹਨ। ਹੁਣ ਕੰਮ ਕਰਨ ਵਾਲੀਆਂ ਸੰਸਥਾਵਾਂ ਤੇ ਕਾਮਿਆਂ ਨੂੰ ਉੱਚੇ ਮਿਆਰਾਂ ’ਤੇ ਖਰਾ ਉਤਰਨਾ ਹੋਵੇਗਾ, ਜਦਕਿ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਖਭਾਲ ਦੇ ਫੈਸਲਿਆਂ ਵਿੱਚ ਹੋਰ ਵਧੇਰੇ ਹੱਕ ਤੇ ਚੋਣਾਂ ਮਿਲਣਗੀਆਂ।

ਹਾਲਾਂਕਿ ਏਜਡ ਕੇਅਰ ਪ੍ਰੋਵਾਈਡਰਸ ਦਾ ਕਹਿਣਾ ਹੈ ਕਿ ਰੂਲਜ਼ ਬਹੁਤ ਦੇਰੀ ਨਾਲ ਜਾਰੀ ਕੀਤੇ ਗਏ ਹਨ ਅਤੇ ਲਾਗੂ ਕਰਨ ਲਈ 38 ਦਿਨਾਂ ਦਾ ਸਮਾਂ ਬਹੁਤ ਮੁਸ਼ਕਲ ਹੈ।