ਮੈਲਬਰਨ : ਵੀਜ਼ਾ ਫੀਸਾਂ ਵਿੱਚ ਭਾਰੀ ਵਾਧੇ ਅਤੇ ਨੀਤੀਗਤ ਅਨਿਸ਼ਚਿਤਤਾ ਦੇ ਕਾਰਨ 2025 ਦੀ ਪਹਿਲੀ ਛਿਮਾਹੀ ਵਿੱਚ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਵਿੱਚ 16٪ ਦੀ ਗਿਰਾਵਟ ਆਈ ਹੈ। ਫ਼ੈਡਰਲ ਸਿੱਖਿਆ ਵਿਭਾਗ ਦੇ ਨਵੇਂ ਅੰਕੜਿਆਂ ਅਨੁਸਾਰ ਅੰਗਰੇਜ਼ੀ ਭਾਸ਼ਾ ਦੇ ਕਾਲਜ ਸਭ ਤੋਂ ਵੱਧ ਪ੍ਰਭਾਵਿਤ ਹਨ, ਜਿੱਥੇ ਦਾਖ਼ਲਾ 38٪ ਘਟਿਆ। ਵੋਕੇਸ਼ਨਲ ਐਜੂਕੇਸ਼ਨ ’ਚ 23%, ਉੱਚ ਸਿੱਖਿਆ ’ਚ 12% ਅਤੇ ਸਕੂਲਜ਼ ’ਚ ਦਾਖ਼ਲਾ 10-15% ਘਟਿਆ।
ਦਾਖ਼ਲਾ ਘਟਣ ਕਾਰਨ ਕਈ ਸੰਸਥਾਵਾਂ ਬੰਦ ਹੋ ਗਈਆਂ ਹਨ ਅਤੇ ਕਈ ਥਾਵਾਂ ’ਤੇ ਨੌਕਰੀਆਂ ਚਲੀਆਂ ਗਈਆਂ ਹਨ। ਦਾਖ਼ਲੇ ਘਟਣ ਦਾ ਮੁੱਖ ਕਾਰਨ ਸੰਭਾਵਤ ਰੁਪ ’ਚ ਵੀਜ਼ਾ ਸ਼ਰਤਾਂ ’ਚ ਸ਼ਖਤੀ ਅਤੇ ਦੋ ਸਾਲਾਂ ਵਿੱਚ ਵੀਜ਼ਾ ਫੀਸ 710 ਡਾਲਰ ਤੋਂ ਵਧ ਕੇ 2000 ਡਾਲਰ ਕਰਨਾ ਰਹੀ, ਜਿਸ ਨਾਲ ਆਸਟ੍ਰੇਲੀਆ ਵਿਦੇਸ਼ੀ ਵਿਦਿਆਰਥੀਆਂ ਲਈ ਘੱਟ ਆਕਰਸ਼ਕ ਹੋ ਗਿਆ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਰੁਝਾਨ ਆਸਟ੍ਰੇਲੀਆ ਦੇ ਸਿੱਖਿਆ ਖੇਤਰ, ਆਰਥਿਕਤਾ ਅਤੇ ਖੇਤਰੀ ਕੂਟਨੀਤੀ ਨੂੰ ਖ਼ਤਰਾ ਹੈ। ਸਰਕਾਰ 2026 ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਪਰ ਮੌਜੂਦਾ 2025 ਦੇ ਟੀਚੇ ਨੂੰ ਪੂਰਾ ਕਰਨ ਬਾਰੇ ਵੀ ਸ਼ੱਕ ਬਣਿਆ ਹੋਇਆ ਹੈ।