ਮੈਲਬਰਨ ; ਸਿਡਨੀ ਦੇ ਸਾਊਥ ਵਿੱਚ ਪੁਲਿਸ ਨੇ ਇੱਕ ਬੈਂਕ ਨੂੰ ਚੋਰੀ ਕੀਤੇ ਚਾਕੂ ਨਾਲ ਲੁੱਟਣ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸਵੇਰੇ 10 ਵਜੇ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਨੂੰ Kingsgrove ਸਥਿਤ ਇੱਕ ਕਾਮਨਵੈਲਥ ਬੈਂਕ ਵਿੱਚ ਹਥਿਆਰਬੰਦ ਡਕੈਤੀ ਦੀ ਕੋਸ਼ਿਸ਼ ਦੀ ਕਾਲ ਆਈ ਸੀ। ਸੀ.ਸੀ.ਟੀ.ਵੀ. ਫੁਟੇਜ ਵਿੱਚ ਮੁਲਜ਼ਮ ਔਰਤ ਨੂੰ ਵੇਖਿਆ ਜਾ ਸਕਦਾ ਹੈ ਜੋ ਪਹਿਲਾਂ ਕਥਿਤ ਤੌਰ ‘ਤੇ ਨੇੜਲੇ ਸਟੋਰ ਤੋਂ ਚਾਕੂ ਚੋਰੀ ਕਰਦੀ ਹੈ ਅਤੇ ਫਿਰ ਬੈਂਕ ਵਿੱਚ ਦਾਖ਼ਲ ਹੁੰਦੀ ਹੈ।
38 ਸਾਲ ਦੀ ਔਰਤ ਕਥਿਤ ਤੌਰ ‘ਤੇ ਚਾਕੂ ਲੈ ਕੇ ਬੈਂਕ ਵਿੱਚ ਦਾਖਲ ਹੋਈ ਅਤੇ ਸਟਾਫ ਨੂੰ ਧਮਕਾਉਣ ਅਤੇ ਪੈਸੇ ਦੀ ਮੰਗ ਕਰਨ ਲੱਗੀ। ਹਾਲਾਂਕਿ, ਪੁਲਿਸ ਕੁਝ ਮਿੰਟਾਂ ਵਿੱਚ ਪਹੁੰਚ ਗਈ ਅਤੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ Kogarah ਥਾਣੇ ਲਿਜਾਇਆ ਗਿਆ, ਜਿੱਥੇ ਘਟਨਾ ਤੋਂ ਬਾਅਦ ਜਾਂਚ ਜਾਰੀ ਹੈ। ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।