ਆਟੋਮੇਸ਼ਨ ਕਾਰਨ ਆਸਟ੍ਰੇਲੀਆ ਵਿੱਚ ਹਰ ਚਾਰ ਵਿੱਚੋਂ ਇੱਕ ਨੌਕਰੀ ਉੱਚ ਜੋਖਮ ’ਤੇ : ਨਵੀਂ ਰਿਸਰਚ

ਮੈਲਬਰਨ : ਇੱਕ ਨਵੀਂ ਰਿਸਰਚ ਰਾਹੀਂ ਸਾਹਮਣੇ ਆਇਆ ਹੈ ਕਿ 2030 ਤੱਕ ਆਟੋਮੇਸ਼ਨ ਕਾਰਨ ਆਸਟ੍ਰੇਲੀਆ ਵਿੱਚ ਹਰ ਚਾਰ ਵਿੱਚੋਂ ਇੱਕ ਨੌਕਰੀ ਉੱਚ ਜੋਖਮ ’ਤੇ ਹੈ। AI ਅਤੇ ਰੋਬੋਟਿਕਸ ਰਿਟੇਲ, ਫ਼ਾਈਨਾਂਸ ਅਤੇ ਮੀਡੀਆ ਵਿੱਚ ਨੌਕਰੀਆਂ ਦੀ ਥਾਂ ਲੈ ਰਹੇ ਹਨ। ਪੀਅਰਸਨ ਰਿਸਰਚ ਨੇ ਚੇਤਾਵਨੀ ਦਿੱਤੀ ਹੈ ਕਿ ‘ਹੁਨਰ ਦਾ ਪਾੜਾ’ ਵਧਦਾ ਜਾ ਰਿਹਾ ਹੈ ਕਿਉਂਕਿ ਮੌਜੂਦਾ ਵਰਕਰਜ਼ ਦੀਆਂ ਸਮਰੱਥਾਵਾਂ ਇੰਪਲੋਇਅਰਸ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾ ਰਹੀਆਂ ਹਨ।

ਅਪਸਕਿਲਿੰਗ ਤੋਂ ਬਿਨਾਂ, ਵਰਕਰਜ਼ ਨੂੰ ਆਮਦਨੀ ਦੇ ਨੁਕਸਾਨ ਅਤੇ ਨੌਕਰੀ ਦੀ ਅਸੁਰੱਖਿਆ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਇਕੋਨੋਮੀ ਨੂੰ ਸਾਲਾਨਾ 104 ਬਿਲੀਅਨ ਤੱਕ ਦਾ ਨੁਕਸਾਨ ਹੋ ਸਕਦਾ ਹੈ।

ਭਾਵੇਂ, ਨੌਕਰੀਆਂ ਘਟਣਗੀਆਂ ਨਹੀਂ, ਪਰ ਬਦਲ ਜਾਣਗੀਆਂ। ਬਦਲਾਅ ਨੂੰ ਅਪਨਾਉਣ, ਨਿਰੰਤਰ ਸਿੱਖਣ, ਅਤੇ ਰੀਸਕਿਲਿੰਗ ਅੱਗੇ ਵਧਣ ਦੀ ਕੁੰਜੀ ਹੈ। ਰਿਸਰਚ ਅਨੁਸਾਰ ਇੰਪਲੋਇਅਰਸ ਨੂੰ ਵਰਕਰਜ਼ ਦੀ ਸਿਖਲਾਈ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਵਰਕਰਜ਼ ਨੂੰ ਵੀ ਲਚਕਦਾਰ ਕਰੀਅਰ ਦੇ ਰਸਤਿਆਂ ਨੂੰ ਅਪਣਾਉਣਾ ਚਾਹੀਦਾ ਹੈ। AI-ਸੰਚਾਲਿਤ ਭਵਿੱਖ ਵਿੱਚ ਸਹਿਯੋਗ ਅਤੇ ਸੱਭਿਆਚਾਰਕ ਬੁੱਧੀ ਜਿਹੇ ਹੁਨਰ ਮਹੱਤਵਪੂਰਨ ਹੋਣਗੇ।