15 ਸਤੰਬਰ ਤੱਕ ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ਹੌਲੀ ਪਰ ਸਥਿਰ ਵਾਧੇ ਨਾਲ ਅੱਗੇ ਵਧੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸ਼ਹਿਰ ਦੀ median dwelling value $803,000 ਦੇ ਨੇੜੇ ਹੈ। Houses $956,305 ਤੇ Units $622,939 ਦੀ ਔਸਤ ਕੀਮਤ ਦਰਜ ਕੀਤੀ ਗਈ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਕੀਮਤਾਂ ਵਿੱਚ 1% ਦਾ ਵਾਧਾ ਹੋਇਆ ਹੈ, ਜਦਕਿ ਅਗਸਤ ਮਹੀਨੇ ਵਿੱਚ ਕੇਵਲ 0.3% ਵਧੀਆਂ। ਸਾਲਾਨਾ ਅਧਾਰ ’ਤੇ houses ਦੀ ਕੀਮਤਾਂ 2.1% ਵਧੀਆਂ, ਜਦਕਿ units ਦੀ ਕੀਮਤਾਂ 0.4% ਘੱਟੀਆਂ ਹਨ।
ਮਾਹਿਰਾਂ ਦਾ ਅਤੇ ਕੁੱਝ ਰਿਪੋਰਟਾਂ ਦਾ ਮੰਨਣਾ ਹੈ ਕਿ ਆਉਣ ਵਾਲੇ 12 ਮਹੀਨਿਆਂ ਵਿੱਚ ਕੀਮਤਾਂ ਵਿੱਚ ਹੋਰ 2.5 ਤੋਂ 5% ਵਾਧਾ ਹੋ ਸਕਦਾ ਹੈ, ਜਿਸ ਨਾਲ ਇੱਕ ਔਸਤ ਘਰ ਦੀ ਕੀਮਤ ਵਿੱਚ $27,000 ਤੋਂ $ 49000$ ਦਾ ਵਾਧਾ ਹੋ ਸਕਦਾ ਹੈ। ਇਸ ਕਾਰਨ first-home buyers ਵੱਧ ਕਰਕੇ affordable suburbs ਵੱਲ ਰੁਖ ਕਰ ਰਹੇ ਹਨ।
ਖ਼ਾਸ ਕਰਕੇ outer north ਵਿਚਲੇ Kalkallo, Wallan ਅਤੇ Beveridge ਸਭ ਤੋਂ ਵੱਧ ਖਰੀਦਦਾਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਨਵੀਆਂ housing estates ਅਤੇ transport links ਨੇ ਇਨ੍ਹਾਂ ਇਲਾਕਿਆਂ ਨੂੰ growth hotspots ਬਣਾ ਰਹੇ ਹਨ। ਇਸ ਦੇ ਨਾਲ ਨਾਲ ਪੂਰੇ ਮੈਲਬਰਨ ’ਚ affordable pockets ਵਿੱਚ Norlane, Melton, Corio, Whittington, Kurunjang, Sunshine West, Werribee, Cranbourne, Frankston ਅਤੇ Albion ਵੀ houses under $750,000 ਜਾਂ townhouses under $600,000 ਲਈ ਲੋਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ।
ਆਸਟ੍ਰੇਲੀਆਈਆਂ ਲਈ ਇਹ suburbs ਘਰ ਖਰੀਦਣ ਦਾ ਸਭ ਤੋਂ ਬੇਹਤਰੀਨ ਵਿਕਲਪ ਬਣੇ ਹੋਏ ਹਨ। ਪਰ ਮਾਹਿਰਾਂ ਚੇਤਾਵਨੀ ਦਿੰਦੇ ਹਨ ਕਿ interest rates ਘੱਟ ਹੋਣ ਅਤੇ buyer demand ਵਧਣ ਨਾਲ ਇਹ ਮੌਕੇ ਜਲਦੀ ਹੀ ਘੱਟ ਸਕਦੇ ਹਨ ਕਿਉਂਕਿ ਇਸ ਮੌਕੇ ਮੈਲਬਰਨ ਹੀ ਬਾਕੀ ਵੱਡੇ ਸ਼ਹਿਰਾਂ ਦੇ ਮੁਕਾਬਲਤਨ ਸਸਤਾ ਅਤੇ ਵਧੇਰੇ Options ਵਾਲਾ ਸ਼ਹਿਰ ਬਣਿਆ ਹੋਇਆ ਹੈ। ਜਿਸ ਕਰਕੇ ਪੂਰੇ ਮੁਲਕ ਭਰ ਤੋਂ ਇਸ ਸ਼ਹਿਰ ਵਿੱਚ ਮੂਵ ਹੋਣ ਵਾਲੇ ਅਤੇ Investment purpose ਤੋਂ ਘਰ ਖਰੀਦਣ ਵਾਲੇ ਲੋਕਾਂ ਦੀ ਦਿਲਚਸਪੀ ਵੱਧ ਰਹੀ ਹੈ।
#ਤਰਨ_ਦਿਉਲ
📞0439750673