ਮੈਲਬਰਨ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਦਰਦਨਾਕ ਹਾਦਸੇ ਕਾਰਨ ਸੀਨੀਅਰ ਪੱਤਰਕਾਰ, ਲੇਖਕ ਤੇ ਸਮਾਜਸੇਵੀ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਅਕਾਸ਼ਦੀਪ ਸਿੰਘ ਭੁੱਲਰ (31) ਦੀ ਮੌਤ ਹੋ ਗਈ ਹੈ। ਅਕਾਸ਼ਦੀਪ ਦੀ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਸੈਂਟਰਲ ਲੌਕ ਨਾ ਖੁੱਲ੍ਹਣ ਕਾਰਨ ਉਹ ਕਾਰ ਤੋਂ ਬਾਹਰ ਨਹੀਂ ਨਿਕਲ ਸਕਿਆ।
ਅਕਾਸ਼ਦੀਪ ਵਿਆਹਿਆ ਹੋਇਆ ਸੀ ਅਤੇ ਆਸਟ੍ਰੇਲੀਆ ਵਿੱਚ ਪੱਕੇ ਤੌਰ ’ਤੇ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ। ਇਸ ਖ਼ਬਰ ਨਾਲ ਭੁੱਲਰ ਪਰਿਵਾਰ ਸਮੇਤ ਜਾਣ-ਪਛਾਣ ਵਾਲੇ ਡੂੰਘੇ ਸਦਮੇ ਵਿੱਚ ਹਨ। Sea7 Australia ਤੋਂ ਅਵਤਾਰ ਸਿੰਘ ਟਹਿਣਾ, ਰਣਜੀਤ ਸਿੰਘ, ਤਰਨਦੀਪ ਸਿੰਘ ਬਿਲਾਸਪੁਰ ਤੇ ਇੰਨੀਂ ਦਿਨੀਂ ਮੈਲਬਰਨ ’ਚ ਆਏ ਹੋਏ ਸਾਬਕਾ ਪੱਤਰਕਾਰ ਮਹੇਸ਼ ਸ਼ਰਮਾ (BEE ਸਿਹਤ ਵਿਭਾਗ) ਤੇ ਪੰਜਾਬੀ ਭਾਈਚਾਰੇ ਤੋਂ ਹੋਰਨਾਂ ਨੇ ਵੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਭੁੱਲਰ ਦਾ ਵੱਡਾ ਪੁੱਤ ਇਸ ਵੇਲੇ ਬਠਿੰਡਾ ਵਿੱਚ ਪਰਿਵਾਰ ਨਾਲ ਰਹਿ ਰਿਹਾ ਹੈ।
Source : Manoj Sharma, Journalist, Bathinda