ਨੈਪੀਜ਼ ਵਿੱਚੋਂ ਖ਼ਤਰਨਾਕ ਕੀੜਾ ਮਿਲਣ ਮਗਰੋਂ ਪੂਰੇ ਆਸਟ੍ਰੇਲੀਆ ’ਚ ਸਰਗਰਮ ਹੋਈਆਂ ਅਥਾਰਟੀਜ਼

ਮੈਲਬਰਨ : ਆਸਟ੍ਰੇਲੀਆ ਦੇ ਅਨਾਜ ਉਦਯੋਗ ਲਈ ਖ਼ਤਰਾ ਪੈਦਾ ਕਰਨ ਵਾਲਾ ਇੱਕ ਹਮਲਾਵਰ ਕੀੜਾ – khapra beetle – ਇੰਪੋਰਟ ਕੀਤੇ ਡੱਬਿਆਂ ਵਿੱਚ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ Little One’s Ultra Dry Nappy Pants ਨੂੰ ਪੂਰੇ ਦੇਸ਼ ’ਚੋਂ ਰੀਕਾਲ ਕੀਤਾ ਹੈ। ਇੰਪੋਰਟ ਕੀਤੇ ਨੈਪੀਜ਼ ਦੇ 2,000 ਡੱਬਿਆਂ ਵਿੱਚੋਂ 1,500 ਤੋਂ ਵੱਧ ਦਾ ਪਤਾ ਲਗਾ ਲਿਆ ਗਿਆ ਹੈ, ਪਰ ਕੁਝ ਅਜੇ ਵੀ ਨਹੀਂ ਮਿਲੇ ਹਨ।

ਮਾਹਰ ਗੰਭੀਰ ਬਾਇਓਸਕਿਓਰਿਟੀ ਜੋਖਮਾਂ ਬਾਰੇ ਚੇਤਾਵਨੀ ਦੇ ਰਹੇ ਹਨ, ਹਾਲਾਂਕਿ ਆਸਟ੍ਰੇਲੀਆ ਖਾਪਰਾ ਬੀਟਲ-ਮੁਕਤ ਹੈ। ਕੀੜਾ ਖਾਣ-ਪੀਣ ਦੀਆਂ ਚੀਜ਼ਾਂ ਉਤੇ ਹਮਲਾ ਕਰਦਾ ਹੈ ਜਿਸ ਨਾਲ ਇਹ ਮਨੁੱਖੀ ਪ੍ਰਯੋਗ ਲਈ ਸੁਰੱਖਿਅਤ ਨਹੀਂ ਰਹਿੰਦੀਆਂ।

ਅਥਾਰਟੀਜ਼ ਇਹ ਨੈਪੀਜ਼ ਖ਼ਰੀਦਣ ਵਾਲੇ ਮਾਪਿਆਂ ਨੂੰ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੈਪੀਜ਼ ਦੇ ਨਿਪਟਾਰੇ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਨੈਪੀਜ਼ Woolworths ’ਚ ਵੇਖੀਆਂ ਜਾ ਰਹੀਆਂ ਸਨ ਅਤੇ ਇਸ ਦੇ ਸਪਲਾਇਅਰ Ontex ਨੇ ਜਾਂਚ ਲਈ ਆਪਣੇ ਕੰਮਕਾਜ ਨੂੰ ਮੁਅੱਤਲ ਕਰ ਦਿੱਤਾ ਹੈ।