ਮੈਲਬਰਨ : ਆਸਟ੍ਰੇਲੀਆ ਨੇ ਅਗਲੇ 10 ਸਾਲਾਂ ਦੌਰਾਨ emissions ਦਾ ਪੱਧਰ 2005 ਦੇ ਪੱਧਰ ਤੋਂ 62-70٪ ਘੱਟ ਕਰਨ ਦੇ ਟਾਰਗੇਟ ਦਾ ਐਲਾਨ ਕੀਤਾ ਹੈ। ਇਸ ਟਾਰਗੇਟ ਨੂੰ ਪ੍ਰਾਪਤ ਕਰਨ ਲਈ ਭਾਰੀ ਉਦਯੋਗਾਂ ਅਤੇ ਈ.ਵੀ. ਬੁਨਿਆਦੀ ਢਾਂਚੇ ਲਈ 5 ਬਿਲੀਅਨ ਡਾਲਰ ਦਾ ਫ਼ੰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਟੀਚੇ ਨੂੰ ‘ਜ਼ਿੰਮੇਵਾਰ ਅਤੇ ਪ੍ਰਾਪਤੀਯੋਗ’ ਕਿਹਾ, ਹਾਲਾਂਕਿ ਆਲੋਚਕਾਂ ਦੀ ਦਲੀਲ ਹੈ ਕਿ ਇਹ ਪੈਰਿਸ ਸਮਝੌਤੇ ਦੇ 1.5 ਡਿਗਰੀ ਸੈਲਸੀਅਸ ਟੀਚੇ ਨੂੰ ਪੂਰਾ ਕਰਨ ਤੋਂ ਘੱਟ ਹੈ।
ਗ੍ਰੀਨਪੀਸ ਅਤੇ ਹੋਰ ਸਮੂਹਾਂ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਐਲਾਨਿਆ ਟਾਰਗੇਟ ਜਲਵਾਯੂ ਨਾਲ ਨਿਆਂ ਨਹੀਂ ਕਰਦਾ ਬਲਕਿ ਪ੍ਰਦੂਸ਼ਣ ਕਰਨ ਵਾਲੇ fossil fuel ਨੂੰ ਤਰਜੀਹ ਦਿੰਦਾ ਹੈ। ਜਲਵਾਯੂ ਪਰਿਵਰਤਨ ਅਥਾਰਟੀ ਨੇ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ 70٪ ਤੋਂ ਵੱਧ ਟੀਚਿਆਂ ਦੇ ਵਿਰੁੱਧ ਸਲਾਹ ਦਿੱਤੀ। ਇਹ ਐਲਾਨ ਇੱਕ ਜਲਵਾਯੂ ਜੋਖਮ ਮੁਲਾਂਕਣ ਤੋਂ ਬਾਅਦ ਕੀਤਾ ਗਿਆ ਹੈ ਜਿਸ ਵਿੱਚ ਗਰਮੀ ਦੀ ਲਹਿਰ ਨਾਲ ਵੱਧ ਰਹੀਆਂ ਮੌਤਾਂ, ਸੋਕੇ ਅਤੇ ਸਮੁੰਦਰ ਦੇ ਪੱਧਰ ਦੇ ਖਤਰਿਆਂ ਦੀ ਚੇਤਾਵਨੀ ਦਿੱਤੀ ਗਈ ਹੈ ਜੇ ਗਲੋਬਲ ਵਾਰਮਿੰਗ ਨੂੰ ਤੁਰੰਤ ਰੋਕਿਆ ਨਹੀਂ ਜਾਂਦਾ।